ਡੀਪੂ ਹੋਲਡਰਾਂ ਵਲੋਂ ਹੜਤਾਲ ਖ਼ਤਮ
ਗਿੱਦੜਬਾਹਾ, 17 ਅਗਸਤ (ਪਰਮਜੀਤ ਸਿੰਘ ਥੇੜੀ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗਿੱਦੜਬਾਹਾ ਵਿਖੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫ਼ਕਰਸਰ ਬੁਲਾਰਾ ਪੰਜਾਬ ਦੀ ਅਗਵਾਈ ਹੇਠ ਡੀਪੂ ਹੋਲਡਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਡੀਪੂ ਹੋਲਡਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ।
ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫ਼ਕਰਸਰ ਬੁਲਾਰਾ ਪੰਜਾਬ ਦੀ ਅਗਵਾਈ ਹੇਠ ਡੀਪੂ ਹੋਲਡਰ ਮੀਟਿੰਗ ਕਰਦੇ ਹੋਏ। ਤਸਵੀਰ : ਪਰਮਜੀਤ ਸਿੰਘ ਥੇੜੀ
18-08-2026