11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਦੀ ਸਾਲਾਨਾ ਬਰਸੀ ਮਨਾਈ

ਬਰਗਾੜੀ, 10 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਬਾਬਾ ਢੋਡਾ ਖਾਨ ਪੀਰ ਦੀ ਸਾਲਾਨਾ ਬਰਸੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਬਰਸੀ ਦੀ ਸ਼ੁਰੂਆਤ ਸਵੇਰ ਵੇਲੇ ਕਮੇਟੀ ਦੇ ਮੁੱਖ ਸੇਵਾਦਾਰ ਡਾ.

ਅਜੀਤ ਡੈਸਕ 11-08-2026
ਬਰਗਾੜੀ, 10 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਬਾਬਾ ਢੋਡਾ ਖਾਨ ਪੀਰ ਦੀ ਸਾਲਾਨਾ ਬਰਸੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਬਰਸੀ ਦੀ ਸ਼ੁਰੂਆਤ ਸਵੇਰ ਵੇਲੇ ਕਮੇਟੀ ਦੇ ਮੁੱਖ ਸੇਵਾਦਾਰ ਡਾ. ਰਾਮ ਦਾਸ ਸਕਸੈਨਾ ਦੀ ਅਗਵਾਈ ’ਚ ਪਿੰਡ ਦੇ ਸਮੂਹ ਸ਼ਰਧਾਲੂਆਂ ਅਤੇ ਸੇਵਾਦਾਰਾਂ ਵਲੋਂ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾ ਕਿ ਉਨ੍ਹਾਂ ਦੇ ਚਰਨਾਂ ਨਗਰ ਦੀ ਸੁਖਸ਼ਾਂਤੀ ਦੀ ਇਬਾਇਤ ਕੀਤੀ ਗਈ। ਇਸ ਤੋਂ ਉਪਰੰਤ ਸੂਫ਼ੀ ਗਾਇਕ ਭੋਲਾ ਯਮਲਾ ਤੇ ਉਸ ਦੇ ਸਾਥੀਆਂ ਨੇ ਬਾਬਾ ਜੀ ਉਸਤਤ ’ਚ ਸੂਫ਼ੀ ਕਲਾਮ ਪੇਸ਼ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਭਾਜਪਾ ਆਗੂ ਡਾ. ਬਲਵਿੰਦਰ ਸਿੰਘ ਬਰਗਾੜੀ ਸਮੇਤ ਹੋਰ ਕਈ ਰਾਜਨੀਤਿਕ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੀਰਾਂ, ਫਕੀਰਾਂ ਦੀਆਂ ਯਾਦਾਂ ਰਲ ਮਿਲ ਕਿ ਮਨਾਉਣ ਨਾਲ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਸਰਪੰਚ ਸੋਹਣ ਸਿੰਘ, ਬੇਅੰਤ ਸਿੰਘ ਬੁਰਜ, ਸੁਖਜੰਤ ਸਿੰਘ ਸਦਿਉੜਾ, ਮਹਿਕ ਸਿੰਘ ਪੰਚ, ਇਕਬਾਲ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਬੋਹੜ ਸਿੰਘ ਪੰਚ, ਮੰਗਾ ਸਿੰਘ ਪੰਚ, ਮਨਜੀਤ ਕੌਰ ਪੰਚ, ਮਨਜੀਤ ਰਾਮ, ਗੱਗੀ ਸ਼ਰਮਾ, ਸੁਖਮੰਦਰ ਸਿੰਘ, ਗੋਬਿੰਦ ਸਿੰਘ ਚਹਿਲ, ਵਿੱਕੀ ਜਟਾਣਾ, ਓਮ ਪ੍ਰਕਾਸ਼ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸਨ।
ਪਿਛਲੀ ਖ਼ਬਰ ਬਰਗਾੜੀ ਨਿਵਾਸੀ ਸੁਖਮੰਦਰ ਸਿੰਘ ਖੱਟਰ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ਧਰਮਕੋਟ ਨੇ ਜ਼ੋਨਲ ਟੂਰਨਾਮੈਂਟ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।