28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੈਨੇਟਰ ਕਪਿਲ ਸ਼ਰਮਾ ਵਲੋਂ ਸੈਨੇਟ ਚੋਣਾਂ ਲਈ ਕੀਤੀ ਮੀਟਿੰਗ

ਅਜੀਤ ਡੈਸਕ 01-06-2026
ਸ੍ਰੀ ਮੁਕਤਸਰ ਸਾਹਿਬ, 31 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਤੇ ਅਗਾਮੀ ਸੈਨੇਟ ਚੋਣਾਂ ਲਈ ਪ੍ਰਮੁੱਖ ਦਾਅਵੇਦਾਰ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਦੀ ਅਗਵਾਈ ਵਿਚ ਉਨ੍ਹਾਂ ਦੇ ਸਾਥੀਆਂ ਵਲੋਂ ਕੀਤੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ | ਅੱਜ ਚੰਡੀਗੜ੍ਹ ਵਿਚ ਪੇਪਰ ਤੇ ਰੈਲੀ ਹੋਣ ਕਰਕੇ ਸਿਰਫ਼ ਮੀਟਿੰਗ ਰੱਖੀ ਗਈ ਸੀ, ਪਰ ਰੀਜਨਲ ਸੈਂਟਰ ਦੀ ਬਿਲਡਿੰਗ ਮਨਜ਼ੂਰੀ ਦਾ ਵੱਡਾ ਕੰਮ ਕਰਵਾਉਣ ਕਰਕੇ ਵੱਡੀ ਗਿਣਤੀ ਵਿਚ ਸੈਨੇਟ ਚੋਣਾਂ ਦੇ ਵੋਟਰ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਰਿਜ਼ਨਲ ਸੈਂਟਰ ਨੂੰ ਵਿਸ਼ਾਲ ਪੱਧਰ ਦਾ ਬਣਾਇਆ ਜਾਵੇਗਾ | ਇਸ ਤੋਂ ਬਿਨ੍ਹਾਂ ਕਈ ਕੋਰਸ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦੇ ਜਾਣਗੇ | ਮੀਟਿੰਗ ਵਿਚ ਵੱਖ-ਵੱਖ ਅਧਿਆਪਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂ, ਸ਼ਹਿਰੀ ਪਤਵੰਤੇ ਹਾਜ਼ਰ ਸਨ | ਇਸ ਮੀਟਿੰਗ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਜੰਬਰ, ਗੌਰਮਿੰਟ ਟੀਚਰਜ ਯੂਨੀਅਨ ਦੇ ਪਰਮਜੀਤ ਸਿੰਘ ਸਿੱਧੂ, ਮਨਜੀਤ ਸਿੰਘ ਬਰਾੜ ਥਾਂਦੇਵਾਲਾ, ਮੁੱਖ ਅਧਿਆਪਕ ਯੂਨੀਅਨ ਦੇ ਹਰਮੀਤ ਸਿੰਘ ਬੇਦੀ, ਅੰਗਰੇਜੀ ਅਧਿਆਪਕ ਯੂਨੀਅਨ ਦੇ ਜਗਦੇਵ ਸਿੰਘ, ਬਲਾਕ ਸਿੱਖਿਆ ਅਫ਼ਸਰ ਜਗਦੀਪ ਸਿੰਘ, ਸੱਭਿਆਚਾਰਕ ਸੰਸਥਾਵਾਂ ਦੇ ਆਗੂ ਸ਼ਮਿੰਦਰ ਠਾਕੁਰ, ਡੀ.ਟੀ. ਐਫ. ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਬਾਵਾ, ਸਮਾਜ ਸੇਵੀ ਮੋਹਕਮ ਸੰਧੂ, ਸੰਦੀਪ ਗਿਰਧਰ, ਪਵਨ ਪਰਜਾਪਤੀ, ਇੰਦਰਜੀਤ ਸਿੰਘ ਸੰਘਾ, ਡਾਈਟੀਸ਼ੀਅਨ ਅਮਨਦੀਪ ਸਿੰਘ, ਬੀ.ਐਲ.ਓ. ਯੂਨੀਅਨ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਮੌੜ, ਗੁਲਾਬ ਸਿੰਘ ਸੀਰਵਾਲੀ, ਈ.ਟੀ. ਟੀ. ਯੂਨੀਅਨ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਵਦੀਪ ਸਿੰਘ ਸੁੱਖੀ ਨੇ ਨਿਭਾਈ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਅੱਜ ਮੰਗ ਪੱਤਰ ਦਿੱਤਾ ਜਾਵੇਗਾ -ਰਜਿੰਦਰ ਸਿੰਘ ਰਾਜਾ ਅਗਲੀ ਖ਼ਬਰ ਨਵ-ਨਿਰਮਾਣ ਕੰਕਰੀਟ ਸੜਕ 'ਤੇ ਦੋ ਮਹੀਨੇ ਬਾਅਦ ਬਣਾਏ ਮਸ਼ੀਨੀ ਕੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।