17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਿਮਿਟ ਕਾਲਜ ਵਿਖੇ ਸਾਈਬਰ ਸਕਿਉਰਿਟੀ ਵਿਸ਼ੇ 'ਤੇ ਲੈਕਚਰ ਕਰਵਾਇਆ

ਅਜੀਤ ਡੈਸਕ 16-04-2026
ਮਲੋਟ, 15 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ 'ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰਖਦੇ ਹੋਏ ਅਜੋਕੇ ਦੌਰ 'ਚ ਚੱਲ ਰਹੇ ਸਾਈਬਰ ਸਕਿਉਰਿਟੀ ਵਿਸ਼ੇ ਨਾਲ ਸੰਬੰਧਿਤ ਇਕ ਐਕਸਪਰਟ ਲੈਕਚਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੁਆਰਾ ਕਰਵਾਇਆ ਗਿਆ | ਇਸ ਪੋ੍ਰਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਵਿਭਾਗ ਦੇ ਮੁਖੀ ਡਾ. ਸੋਨੀਆ ਸ਼ਰਮਾ, ਪੋ੍ਰਗਰਾਮ ਕੋਆਰਡੀਨੇਟਰ ਡਾ. ਅਮਨਜੋਤ ਕੌਰ ਤੇ ਕੋ-ਕੋਆਰਡੀਨੇਟਰ ਡਾ. ਕੁਲਵੀਰ ਸਿੰਘ ਨੇ ਦੱਸਿਆ ਕਿ ਸਾਈਬਰ ਸਕਿਉਰਟੀ ਵਿਸ਼ੇ ਨਾਲ ਸੰਬੰਧਿਤ ਲੈਕਚਰ ਲਈ ਸੌਫ਼ਟਵਿਜ਼ ਕੰਪਨੀ ਬਠਿੰਡਾ ਦੇ ਅਸ਼ੋਕ ਖਹਿਰਾ ਨੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਲੈਕਚਰ ਦੌਰਾਨ ਅਸ਼ੋਕ ਖਹਿਰਾ ਨੇ ਸਾਈਬਰ ਸਕਿਉਰਟੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਟੂਲਜ਼ ਤੇ ਇਸ ਵਿਸ਼ੇ ਨਾਲ ਸੰਬੰਧਿਤ ਕੰਪਨੀਆਂ 'ਚ ਮਿਲਣ ਵਾਲੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਤੇ ਇਹ ਵੀ ਦੱਸਿਆ ਕਿ ਵਿਦਿਆਰਥੀ ਸਾਈਬਰ ਸਕਿਉਰਟੀ ਵਿਸ਼ੇ ਵਿਚ ਕਿਸੇ ਤਰੀਕੇ ਨਾਲ ਆਪਣਾ ਭਵਿੱਖ ਉਜਵਲ ਕਰ ਸਕਦੇ ਹਨ | ਵਿਦਿਆਰਥੀਆਂ ਨੇ ਇਸ ਸਾਈਬਰ ਸਕਿਉਰਟੀ ਵਿਸ਼ੇ ਨਾਲ ਸੰਬੰਧਿਤ ਲੈਕਚਰ ਦਾ ਭਰਪੂਰ ਲਾਹਾ ਲਿਆ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਵਿਭਾਗ ਦੇ ਫੈਕਲਟੀ ਤੇ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਐੱਮ. ਐੱਸ. ਸੀ. ਭੌਤਿਕ ਵਿਗਿਆਨ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪੰਜਾਬ ਦੇ ਚੰਗੇ ਭਵਿੱਖ ਲਈ ਭਾਜਪਾ ਹੀ ਮੁੱਖ ਬਦਲ-ਵਿਜੇ ਸਾਂਪਲਾ ਮਿੱਠਾ ਸਿੰਘ ਦੀ ਹਵੇਲੀ ਵਿਖੇ ਪਹੁੰਚਣ 'ਤੇ ਕੀਤਾ ਸਵਾਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।