26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲੈਕਚਰਾਰ ਮਨੋਹਰ ਲਾਲ ਸ਼ਰਮਾ ਸੇਵਾ ਮੁਕਤ ਹੋਏ

ਅਜੀਤ ਡੈਸਕ 02-04-2026
ਮਲੋਟ, 1 ਅਪ੍ਰੈਲ (ਪਾਟਿਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਸਕੱਤਰ ਰਹੇ ਲੈਕਚਰਾਰ ਕਾਮਰਸ ਮਨੋਹਰ ਲਾਲ ਸ਼ਰਮਾ ਆਪਣੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਤੋਂ ਸੇਵਾ ਮੁਕਤ ਹੋ ਗਏ | ਇਸ ਮੌਕੇ ਉਨ੍ਹਾਂ ਦੇ ਸਨਮਾਨ 'ਚ ਸਕੂਲ ਕੈਂਪਸ 'ਚ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਸਕੂਲ ਇੰਚਾਰਜ ਵੀਨਾ ਜੈਨ ਤੇ ਪਿ੍ੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ ਨੇ ਕੀਤੀ | ਸਮੂਹ ਸਟਾਫ਼ ਵਲੋਂ ਸ੍ਰੀ ਸ਼ਰਮਾ ਦੀਆਂ ਸਿੱਖਿਆ ਤੇ ਜਥੇਬੰਦਕ ਖੇਤਰ 'ਚ ਦਿੱਤੀਆਂ ਅਮੁੱਲ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਮਨੋਹਰ ਲਾਲ ਸ਼ਰਮਾ ਇਕ ਯੋਗ ਤੇ ਸਮਰਪਿਤ ਅਧਿਆਪਕ ਹੋਣ ਦੇ ਨਾਲ-ਨਾਲ ਸਕੂਲ ਦੇ ਹਰ ਕੰਮ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ | ਸਮਾਗਮ ਦੌਰਾਨ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ ਤੇ ਜ਼ਿਲ੍ਹਾ ਪੱਧਰੀ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਬਲਵਿੰਦਰ ਸਿੰਘ ਭੁੱਟੋ ਸੂਬਾ ਜਥੇਬੰਦਕ ਸਕੱਤਰ, ਨਰਿੰਦਰ ਸਿੰਘ ਮਾਖਾਂ ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਮਾਨਸਾ, ਬਲਦੇਵ ਸਿੰਘ ਬਰਾੜ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਬਠਿੰਡਾ, ਸ੍ਰੀਮਤੀ ਵੀਨਾ ਜੈਨ ਇੰਚਾਰਜ ਪਿ੍ੰਸੀਪਲ ਤੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ (ਲੜਕੇ) ਮਲੋਟ ਦਾ ਸਮੂਹ ਸਟਾਫ਼, ਹਿੰਮਤ ਸਿੰਘ, ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ ਜੀ.ਟੀ.ਯੂ. ਸ੍ਰੀ ਮੁਕਤਸਰ ਸਾਹਿਬ, ਮਨਜੀਤ ਸਿੰਘ ਬਰਾੜ ਜ਼ਿਲ੍ਹਾ ਜਨਰਲ ਸਕੱਤਰ, ਰਮੇਸ਼ ਵਰਮਾ ਜ਼ਿਲ੍ਹਾ ਵਿੱਤ ਸਕੱਤਰ, ਪਰਮਜੀਤ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ, ਬਲਦੇਵ ਸਿੰਘ ਸਾਹੀਵਾਲ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਅਮਨਦੀਪ ਸਿੰਘ, ਅਮਰੀਕ ਸਿੰਘ ਕਾਲੜਾ, ਵਿਕਰਮਜੀਤ ਸਿੰਘ ਸੰਧੂ, ਕੁਲਬੀਰ ਜੋਸ਼ੀ, ਲਵਪ੍ਰੀਤ ਸਿੰਘ, ਗੁਰਮੀਤ ਸਿੰਘ ਹੁੰਦਲ, ਰਜੇਸ਼ ਕੌਸ਼ਕ, ਕੀਮਤ ਕੁਮਾਰ, ਹੈਰੀ ਬਠਲਾ, ਸੁਖਜੀਤ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬਰਾੜ, ਨਰੇਸ਼ ਲੰਬੀ, ਅਮਨਦੀਪ ਖੁਰਾਣਾ, ਰਕੇਸ਼ ਕੁਮਾਰ, ਅਨਿਲ ਕੁਮਾਰ ਘੱਗਾ, ਸੁਮਿਤ ਕੁਮਾਰ, ਰਮਨ ਕੁਮਾਰ ਮਹਿਤਾ, ਹਰਜੀਤ ਸਿੰਘ ਵੋਕੇਸ਼ਨਲ ਲੈਕਚਰਾਰ, ਰਾਜ ਕੁਮਾਰ ਗਾਡੀ ਲੈਕਚਰਾਰ ਅੰਗਰੇਜ਼ੀ, ਯਾਦਵਿੰਦਰ ਸਿੰਘ ਲੈਕਚਰਾਰ ਗਣਿਤ, ਇੰਦਰਜੀਤ ਸਿੰਘ ਲੈਕਚਰਾਰ, ਰਕੇਸ਼ ਕੁਮਾਰ ਪੰਜਾਬੀ ਲੈਕਚਰਾਰ, ਵਿਜੇ ਪਾਲ ਗੋਦਾਰਾ ਲੈਕਚਰਾਰ ਅੰਗਰੇਜ਼ੀ, ਹੇਮੰਤ ਕਮਰਾ ਲੈਕਚਰਾਰ ਅੰਗਰੇਜ਼ੀ, ਮਲਕੀਤ ਸਿੰਘ ਲੈਕਚਰਾਰ ਪੰਜਾਬੀ, ਹਰਜਿੰਦਰ ਸਿੰਘ ਮੌੜ, ਜਗਤਾਰ ਸਿੰਘ, ਰਾਜ ਕੁਮਾਰ, ਮੇਜਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖ਼ਾਦ ਕੰਪਨੀਆਂ ਤੇ ਖ਼ਾਦ ਹੋਲਸੇਲਰਾਂ ਨਾਲ ਮੀਟਿੰਗ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।