26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲੈਕ. ਨਰਿੰਦਰ ਖੁਰਾਣਾ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ

ਅਜੀਤ ਡੈਸਕ 02-04-2026
ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ (ਹਰਮਹਿੰਦਰ ਪਾਲ)-24 ਸਾਲਾਂ ਦੀ ਬੇਦਾਗ ਸੇਵਾ ਸਿੱਖਿਆ ਦੇ ਖੇਤਰ ਵਿਚ ਨਿਭਾਉਂਦੇ ਹੋਏ ਨਰਿੰਦਰ ਖੁਰਾਣਾ ਲੈਕਚਰਾਰ ਅੰਗਰੇਜ਼ੀ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਸੇਵਾ ਮੁਕਤ ਹੋ ਗਏ | ਇਸ ਮੌਕੇ ਸਕੂਲ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਨਰਿੰਦਰ ਖੁਰਾਣਾ ਦੇ ਪਰਿਵਾਰਕ ਮੈਂਬਰ ਆਰਤੀ ਖੁਰਾਣਾ, ਰਿਜੁਲ, ਇੰਜੀਨੀਅਰ ਸੰਦੀਪ ਛਾਬੜਾ, ਬੇਬੀ ਸਾਰਾ ਤੇ ਸਪੁੱਤਰ ਕਾਰਤਿਕੇ ਖੁਰਾਣਾ ਸ਼ਾਮਿਲ ਹੋਏ | ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਮੀਤ ਬਰਾੜ ਲੈਕਚਰਾਰ ਗਣਿਤ ਤੇ ਪਵਨੀਤ ਗੋਇਲ ਲੈਕਚਰਾਰ ਕੈਮਿਸਟਰੀ ਨੇ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਬਿਕਰਮ ਸਿੰਘ ਨੇ ਰੂਹਾਨੀ ਸ਼ਬਦ ਰੂਪੀ ਅਰਦਾਸ ਨਾਲ ਕੀਤੀ | ਉਪਰੰਤ ਸਕੂਲ ਦੇ ਪਿ੍ੰਸੀਪਲ ਸੁਭਾਸ਼ ਚੰਦਰ ਝਾਂਬ ਨੇ ਨਰਿੰਦਰ ਖੁਰਾਣਾ ਤੇ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ | ਅਮਨਪ੍ਰੀਤ ਕੌਰ ਬਰਾੜ ਅੰਗਰੇਜ਼ੀ ਮਿਸਟ੍ਰੈੱਸ ਨੇ ਨਰਿੰਦਰ ਖੁਰਾਣਾ ਦੀ ਵਿਸ਼ੇ 'ਤੇ ਮਜ਼ਬੂਤ ਪਕੜ ਤੇ ਆਪਣੇ ਵਿਸ਼ਾ ਸਾਥੀਆਂ ਨੂੰ ਸਮੇਂ-ਸਮੇਂ 'ਤੇ ਦਿੱਤੀ ਜਾਂਦੀ ਅਗਵਾਈ ਬਾਰੇ ਵਿਸਥਾਰ ਨਾਲ ਦੱਸਿਆ | ਅੰਤ 'ਚ ਨਰਿੰਦਰ ਖੁਰਾਣਾ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਨਰਿੰਦਰ ਖੁਰਾਣਾ ਤੇ ਉਨ੍ਹਾਂ ਦੇ ਪਰਿਵਾਰ ਨੇ ਸਕੂਲ ਨੂੰ 11,000 ਦੀ ਦਾਨ ਰਾਸ਼ੀ ਭੇਟ ਕੀਤੀ ਤੇ ਸਾਥੀ ਅਧਿਆਪਕਾਂ ਨੂੰ ਤੋਹਫ਼ੇ ਦਿੱਤੇ | ਸਮੂਹ ਸਟਾਫ਼ ਵਲੋਂ ਵੀ ਨਰਿੰਦਰ ਖੁਰਾਣਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੋਹਫ਼ੇ ਦਿੱਤੇ ਗਏ |
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਸਿਵਲ ਸਰਜਨ ਦਫ਼ਤਰ ਵਿਖੇ ਆਰ.ਓ. ਸਿਸਟਮ ਲਗਾਇਆ ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਜ਼ਖਮੀ ਹੋਏ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।