26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੜੇਮਾਰੀ ਦੇ ਪ੍ਰਭਾਵਿਤ ਕਿਸਾਨਾਂ ਨੂੰ ਸੌ ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ- ਬਾਦਲ

ਅਜੀਤ ਡੈਸਕ 02-04-2026
ਮੰਡੀ ਕਿੱਲਿਆਂਵਾਲੀ, 1 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਫਤਹਿ ਸਿੰਘ ਬਾਦਲ ਨੇ ਲੰਬੀ ਹਲਕੇ 'ਚ ਕੱਲ੍ਹ ਸ਼ਾਮ ਹੋਈ ਭਾਰੀ ਗੜੇ੍ਹਮਾਰੀ ਕਰਕੇ ਵਾਢੀ ਕੰਢੇ ਖੜ੍ਹੀ ਕਣਕ ਫ਼ਸਲ ਦੇ ਖ਼ਰਾਬੇ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਸੌ ਫ਼ੀਸਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਇਸ ਕੁਦਰਤੀ ਆਫ਼ਤ ਨੂੰ ਕਿਸਾਨਾਂ ਦੀ ਆਰਥਿਕਤਾ ਲਈ ਬੇਹੱਦ ਮਾਰੂ ਦੱਸਦੇ ਕਿਹਾ ਕਿ ਗੜੇ੍ਹਮਾਰੀ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਲਗਭਗ 6 ਮਹੀਨੇ ਦੀ ਮਿਹਨਤ ਨੂੰ ਇਕ ਝਟਕੇ ਵਿਚ ਖ਼ਤਮ ਕਰ ਦਿੱਤਾ | ਖੇਤਾਂ ਵਿਚ ਤਿਆਰ ਖੜ੍ਹੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ | ਸ. ਬਾਦਲ ਨੇ ਕਿਹਾ ਕਿ ਲੰਬੀ ਹਲਕੇ ਸਮੇਤ ਪੂਰਾ ਇਲਾਕਾ ਖੇਤੀ 'ਤੇ ਆਧਾਰਿਤ ਹੈ ਅਤੇ ਇੱਥੇ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀ ਕਿੱਤੇ 'ਤੇ ਨਿਰਭਰ ਹੈ | ਇਹ ਕਣਕ ਦੀ ਫ਼ਸਲ ਆਗਾਮੀ ਦਿਨਾਂ ਵਿਚ ਦਾਣਾ ਮੰਡੀਆਂ 'ਚ ਸਰਕਾਰੀ ਤੌਰ 'ਤੇ ਖ਼ਰੀਦ ਲਈ ਜਾਣੀ ਸੀ, ਪਰ ਹੁਣ ਫ਼ਸਲ ਖ਼ਰਾਬ ਹੋਣ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋਵੇਗੀ, ਸਗੋਂ ਉਨ੍ਹਾਂ ਲਈ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ | ਫਤਹਿ ਸਿੰਘ ਬਾਦਲ ਨੇ ਕਿਹਾ ਕਿ ਫ਼ਸਲ ਖ਼ਰਾਬੇ ਕਾਰਨ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰ ਤੇ ਛੋਟੇ ਵਪਾਰ ਨੂੰ ਵੀ ਆਰਥਿਕ ਮਾਰ ਪਵੇਗੀ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਇਸ ਕੁਦਰਤੀ ਆਫ਼ਤ ਦੇ ਹਾਲਾਤਾਂ ਵਿਚ ਆਰਥਿਕ ਮੁਸ਼ਕਿਲਾਂ ਤੋਂ ਉਭਾਰਨ ਲਈ ਤੁਰੰਤ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਪੁਲਿਸ ਵਲੋਂ ਮਾਰਚ ਮਹੀਨੇ 'ਚ ਡੇਢ ਕਰੋੜ ਦੀ ਹੈਰੋਇਨ ਤੇ ਅਫੀਮ ਬਰਾਮਦ-62 ਗਿ੍ਫ਼ਤਾਰ ਅਗਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਨੇ ਫ਼ਸਲ ਖ਼ਰਾਬੇ ਦੇ ਅੰਕੜੇ ਜੁਟਾਏ ਮੁਆਵਜ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।