31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੱਖ-ਵੱਖ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 20-02-2026

• 80.51 ਕਰੋੜ ਰੁਪਏ ਦੀ ਆਵੇਗੀ ਲਾਗਤ
ਲੰਬੀ, 19 ਫ਼ਰਵਰੀ (ਮੇਵਾ ਸਿੰਘ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀਆਂ ਲਗਪਗ 115 ਕਿੱਲੋਮੀਟਰ ਲੰਮੀਆਂ ਨਵੀਂਆਂ ਸੜਕ ਵਿਧੀਵਤ ਤੌਰ 'ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ | ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਪਿੰਡਾਂ ਵਿਚ ਆਉਣਾ-ਜਾਣਾ ਕਾਫ਼ੀ ਸੁਖਾਲਾ ਹੋ ਜਾਵੇਗਾ ਅਤੇ ਲੋਕਾਂ ਨੂੰ ਲੰਮੇ ਸਮੇਂ ਤੋਂ ਆ ਰਹੀ ਦਿੱਕਤ ਤੋਂ ਰਾਹਤ ਮਿਲੇਗੀ | ਇਹ ਯੋਜਨਾਵਾਂ ਕਿਸਾਨਾਂ, ਆੜ੍ਹਤੀਆਂ ਤੇ ਆਮ ਲੋਕਾਂ ਲਈ ਆਵਾਜਾਈ ਸਹੂਲਤਾਂ ਨੂੰ ਸੁਧਾਰਨ ਦੇ ਉਦੇਸ਼ ਨਾਲ ਅਮਲ ਵਿਚ ਲਿਆਂਦੀਆਂ ਗਈਆਂ ਹਨ | ਉਦਘਾਟਨ ਮੌਕੇ ਉਨ੍ਹਾਂ ਦੱਸਿਆ ਕਿ ਲੰਬੀ-ਪੰਜਾਵਾ-ਸਿੱਖਵਾਲਾ-ਸ਼ੇਰਾਵਾਲੀ-ਫਤੂਹੀਖੇੜਾ-ਖੁੱਬਣ ਤੋਂ ਅਬੋਹਰ ਸੀਤੋਗੁੰਨੋ ਡੱਬਵਾਲੀ ਰੋਡ, ਜਿਸ ਦੀ ਲੰਬਾਈ 22.80 ਕਿੱਲੋਮੀਟਰ ਹੈ ਅਤੇ ਇਸ ਸੜਕ ਨੂੰ ਬਣਾਉਣ ਲਈ 27.54 ਕਰੋੜ ਰੁਪਏ ਖ਼ਰਚੇ ਜਾਣਗੇ | ਇਸੇ ਤਰ੍ਹਾਂ ਗਿੱਦੜਬਾਹਾ ਤੋਂ ਡੱਬਵਾਲੀ ਰੋਡ 29.40 ਕਿੱਲੋਮੀਟਰ ਲੰਮੀ ਸੜਕ ਬਣਾਉਣ ਲਈ 25.47 ਕਰੋੜ ਰੁਪਏ, ਬਾਦਲ ਤੋਂ ਖਿਓਵਾਲੀ 6.30 ਕਿੱਲੋਮੀਟਰ ਲੰਮੀ ਸੜਕ ਲਈ 9.26 ਕਰੋੜ ਰੁਪਏ ਤੇ ਬਾਦਲ ਤੋਂ ਮਹਿਣਾ ਤੱਕ 6.80 ਲੰਬੀ ਸੜਕ ਦੇ ਨਿਰਮਾਣ ਲਈ 3.99 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਦਿੰਦਿਆਂ ਦੱਸਿਆ ਕਿ ਪਿੰਡ ਲੰਬੀ ਖੇਤਰ ਅਧੀਨ ਚੱਲ ਰਹੇ ਕਾਰਜਾਂ ਤਹਿਤ 8.07 ਕਿੱਲੋਮੀਟਰ ਲੰਬਾਈ ਦੀ ਮੁਰੰਮਤ 'ਤੇ 274.57 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਭਾਗ-2 ਅਧੀਨ 4.50 ਕਿੱਲੋਮੀਟਰ ਸੜਕਾਂ ਦੀ ਚੌੜਾਈ ਕਰਨ ਅਤੇ ਨਵੀਂ ਉਸਾਰੀ ਲਈ 228.41 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ | ਇਸ ਮੌਕੇ ਐੱਸ.ਡੀ.ਐੱਮ. ਮਲੋਟ ਜੁਗਰਾਜ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਗੁਰਦਿੱਤ ਸਿੰਘ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਐਕਸੀਐਨ ਮੰਡੀ ਬੋਰਡ ਵੀਨਸ ਗਰਗ, ਰੀਡਰ ਬੰਟੀ ਖੁੰਗਰ, ਐਕਸੀਅਨ ਜੋਧਵੀਰ ਸਿੰਘ, ਐੱਸ.ਡੀ.ਓ. ਮਨਿੰਦਰ ਸਿੰਘ, ਐੱਸ.ਐੱਮ.ਓ. ਲੰਬੀ ਡਾ. ਹਰਿੰਦਰਪਾਲ ਸਿੰਘ, ਬਲਵੀਰ ਰਾਮ ਸਰਪੰਚ ਮਹਿਣਾ, ਰਸ਼ਪਾਲ ਸਿੰਘ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਗੂ, ਸ਼ਿਵਰਾਜ ਸਿੰਘ ਮਿੱਠੜੀ ਬਲਾਕ ਪ੍ਰਧਾਨ, ਜਸਕਰਨ ਸਿੰਘ ਜੈਦ, ਗੁਰਬਾਜ ਸਿੰਘ ਪੀ.ਏ., ਮੋਹਿਤ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਬੰਧਿਤ ਪਿੰਡਾਂ ਦੇ ਪੰਚ, ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ |
ਪਿੰਡ ਸੋਥਾ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ ਕੱਲ੍ਹ
ਰੁਪਾਣਾ, 19 ਫ਼ਰਵਰੀ (ਜਗਜੀਤ ਸਿੰਘ)-ਪਿੰਡ ਸੋਥਾ ਵਿਖੇ ਵੈੱਲਫ਼ੇਅਰ ਸੁਸਾਇਟੀ ਵਲੋਂ ਸਵ. ਮਾਤਾ ਮੁਖ਼ਤਿਆਰ ਕੌਰ ਧਰਮਪਤਨੀ ਸਵ. ਗੁਰਦੇਵ ਸਿੰਘ ਦੀ ਯਾਦ ਵਿਚ ਅੱਖਾਂ ਦਾ ਦੂਜਾ ਵਿਸ਼ਾਲ ਕੈਂਪ 21 ਫ਼ਰਵਰੀ ਦਿਨ ਸ਼ਨਿੱਚਰਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਸਥਾਨਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੰਚਾਇਤ ਘਰ ਵਿਚ ਲਗਾਇਆ ਜਾ ਰਿਹਾ ਹੈ | ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਅੱਖਾਂ ਦੇ ਮਾਹਿਰ ਡਾਕਟਰ ਦੀਪਕ ਅਰੋੜਾ ਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ | ਕੈਂਪ ਵਿਚ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਉਣ ਤੋਂ ਇਲਾਵਾ ਬੀ.ਪੀ. ਤੇ ਸ਼ੂਗਰ ਦੇ ਟੈੱਸਟ ਵੀ ਮੁਫ਼ਤ ਕੀਤੇ ਜਾਣਗੇ |

ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪੋ੍ਰਗਰਾਮ ਅਫ਼ਸਰਾਂ ਨਾਲ ਮੀਟਿੰਗ ਅਗਲੀ ਖ਼ਬਰ ਬਿਜਲੀ ਮੋਟਰਾਂ ਤੇ ਟਰਾਂਸਫ਼ਾਰਮਰਾਂ ਦਾ ਤਾਂਬਾ ਤੇ ਕੀਮਤੀ ਸਾਮਾਨ ਚੋਰੀ ਦੀਆਂ ਘਟਨਾਵਾਂ 'ਚ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।