ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ਮੱਲ੍ਹਾਂ ਮਾਰੀਆਂ
ਗਿੱਦੜਬਾਹਾ, 30 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਕਈ ਤਗ਼ਮੇ ਜਿੱਤ ਕੇ ਆਪਣੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ ਹੈ। ਕੋਚ ਗੁਰਪ੍ਰੀਤ ਸਿੰਘ ਭਲਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ।
ਅਜੀਤ ਡੈਸਕ
31-10-2026