27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਐੱਸ.ਡੀ. ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਨੇ ਗਣਤੰਤਰ ਦਿਵਸ ਦੀ ਪਰੇਡ 'ਚ ਹਿੱਸਾ ਲਿਆ

ਅਜੀਤ ਡੈਸਕ 29-01-2026
ਮਲੋਟ, 28 ਜਨਵਰੀ (ਪਾਟਿਲ)-ਦਾਣਾ ਮੰਡੀ ਮਲੋਟ ਵਿਚ ਗਣਤੰਤਰ ਦਿਵਸ ਮੌਕੇ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐੱਨ.ਸੀ.ਸੀ. ਕੈਡਿਟਸ ਵਲੋਂ ਸ਼ਾਨਦਾਰ ਪਰੇਡ ਕਰਕੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ | ਇਹ ਪਰੇਡ 6 ਪੰਜਾਬ ਗਰਲਜ ਬਟਾਲੀਅਨ ਐੱਨ.ਸੀ.ਸੀ. ਮਲੋਟ ਦੇ ਸੂਬੇਦਾਰ ਯਾਦਵ ਮੋਹਨ, ਸੂਬੇਦਾਰ ਉਮੇਸ਼ ਹਿੰਡੋਲੇ ਤੇ ਹੌਲਦਾਰ ਮੁਹੰਮਦ ਸ਼ੋਕਿਤ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਅਤੇ ਐੱਨ.ਸੀ.ਸੀ. ਇੰਚਾਰਜ ਮੈਡਮ ਜੋਤੀ ਦੀ ਰਹਿਨੁਮਾਈ ਹੇਠ ਐੱਨ.ਸੀ.ਸੀ. ਕੈਡਿਟਸ ਨੇ ਪੂਰੇ ਅਨੁਸ਼ਾਸਨ ਤੇ ਉਤਸ਼ਾਹ ਨਾਲ ਪਰੇਡ ਵਿਚ ਭਾਗ ਲਿਆ | ਪਰੇਡ ਦੀ ਤਿਆਰੀ ਐੱਨ.ਸੀ.ਸੀ. ਇੰਚਾਰਜ ਮੈਡਮ ਜੋਤੀ, ਸੂਬੇਦਾਰ ਯਾਦਵ ਮੋਹਨ, ਸੂਬੇਦਾਰ ਉਮੇਸ਼ ਹਿੰਡੋਲੇ ਤੇ ਹੌਲਦਾਰ ਮੁਹੰਮਦ ਸ਼ੋਕਿਤ ਵਲੋਂ ਕਰਵਾਈ ਗਈ | ਪਰੇਡ ਦੌਰਾਨ ਕੈਡਿਟਸ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖ ਕੇ ਹਾਜ਼ਰੀਨ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈ | ਇਸ ਮੌਕੇ ਐੱਸ.ਡੀ.ਐੱਮ. ਮਲੋਟ ਵਲੋਂ ਐੱਨ.ਸੀ.ਸੀ. ਕੈਡਿਟਸ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਸਤੁਤੀ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸਮੂਹ ਰੈੱਡ ਰਿਬਨ ਕਲੱਬਾਂ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਬਾਸਮਤੀ 'ਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।