29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਗਿੱਦੜਬਾਹਾ ਵਿਖੇ ਗਣਤੰਤਰ ਦਿਵਸ ਸਮਾਗਮ ਤੋਂ ਆਮ ਲੋਕਾਂ ਨੇ ਬਣਾਈ ਰੱਖੀ ਦੂਰੀ

ਅਜੀਤ ਡੈਸਕ 28-01-2026
• ਸਮਾਗਮ ਖ਼ਤਮ ਹੋਣ ਤੋਂ ਪਹਿਲਾਂ ਕੁਰਸੀਆਂ ਹੋਈਆਂ ਖ਼ਾਲੀ
ਗਿੱਦੜਬਾਹਾ, 27 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਗਣਤੰਤਰ ਦਿਵਸ ਦਾ ਸਮਾਗਮ ਇਸ ਵਾਰ ਫਿੱਕਾ-ਫਿੱਕਾ ਰਿਹਾ | ਆਮ ਲੋਕਾਂ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ ਅਤੇ ਸਮਾਗਮ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਕੁਰਸੀਆਂ ਖ਼ਾਲੀ ਹੋ ਗਈਆਂ, ਜਿਸ ਕਰਕੇ ਮਾੜੇ ਪ੍ਰਬੰਧਾਂ ਦੀ ਘਾਟ ਪ੍ਰਤੱਖ ਝਲਕ ਰਹੀ ਸੀ | ਜ਼ਿਕਰਯੋਗ ਹੈ ਕਿ ਸਾਡੇ ਸੂਰਬੀਰ ਯੋਧਿਆਂ ਨੇ ਅਨੇਕਾਂ ਹੀ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ, ਜਿਸ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਦੇਸ਼ ਦੀ ਆਜ਼ਾਦੀ ਉਪਰੰਤ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਅਤੇ ਦੇਸ਼ ਭਰ ਵਿਚ ਇਹ ਦਿਹਾੜਾ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਅੱਜ ਵੀ ਬਹੁਗਿਣਤੀ ਅਜਿਹੇ ਲੋਕ ਹਨ, ਜੋ ਗਣਤੰਤਰ ਦਿਵਸ ਦੇ ਮਾਣਿਆਂ ਤੋਂ ਜਾਣੂ ਨਹੀਂ ਹਨ | ਦੇਖਣ ਵਿਚ ਆਉਂਦਾ ਹੈ ਕਿ ਅੱਜ ਵੀ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਅਜਿਹੇ ਸਮਾਗਮ ਰਾਜਨੀਤੀ ਦੀ ਭੇਂਟ ਚੜ੍ਹ ਰਹੇ ਹਨ | ਜਿਸ ਦੀ ਤਾਜ਼ਾ ਮਿਸਾਲ ਪੰਜਾਬ ਭਰ ਵਿਚ ਅਨੇਕਾਂ ਥਾਵਾਂ 'ਤੇ ਸੁਣਨ ਅਤੇ ਦੇਖਣ ਨੂੰ ਮਿਲ ਰਹੀ ਹੈ | ਗਿੱਦੜਬਾਹਾ ਵਿਖੇ ਮਨਾਏ ਗਏ ਗਣਤੰਤਰ ਦਿਵਸ ਦੌਰਾਨ ਸ਼ਹਿਰ ਤੇ ਆਸਪਾਸ ਪਿੰਡਾਂ ਤੋਂ ਆਮ ਲੋਕਾਂ ਵਲੋਂ ਸਮਾਗਮ ਵਿਚ ਸ਼ਮੂਲੀਅਤ ਨਹੀਂ ਕੀਤੀ ਗਈ | ਸਮਾਗਮ ਵਿਚ ਹਿੱਸਾ ਲੈਣ ਲਈ ਆਏ ਕੁਝ ਮੁਹਤਬਰਾਂ ਨੂੰ ਨਿਰਧਾਰਤ ਜਗ੍ਹਾ 'ਤੇ ਕੁਰਸੀਆਂ ਨਾ ਮਿਲਣ ਕਰਕੇ ਉਹ ਵਾਪਸ ਜਾਂਦੇ ਦੇਖੇ ਗਏ | ਇਕ ਨੇਤਾ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਇਥੇ ਕੁਝ ਚਾਪਲੂਸਾਂ ਦਾ ਬੋਲਬਾਲਾ ਹੈ ਜੀ | ਪੰਡਾਲ ਵਿਚ ਬੈਠੇ ਨੰਨੇ੍ਹ ਬੱਚੇ ਅਤੇ ਉਨ੍ਹਾਂ ਨਾਲ ਆਏ ਸਕੂਲਾਂ ਦੇ ਸਟਾਫ਼ ਲਈ ਕੋਈ ਚਾਹ ਦਾ ਇੰਤਜਾਮ ਨਹੀਂ ਸੀ ਅਤੇ ਚੱਲ ਰਹੀ ਸ਼ੀਤ ਲਹਿਰ ਵਿਚ ਪਾਣੀ ਦੇ ਕੈਂਪਰ ਥੋਕ ਵਿਚ ਦੇਖੇ ਗਏ | ਚਾਹ ਸਿਰਫ਼ ਮਹਿਮਾਨਾਂ ਲਈ ਵਰਤਾਈ ਜਾਂਦੀ ਰਹੀ | ਆਖ਼ਰ ਵਿਚ ਬੱਚਿਆਂ ਵਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕਰਨ ਦੀ ਵਾਰੀ ਆਈ, ਤਾਂ ਮਹਿਮਾਨਾਂ ਤੋਂ ਬਿਨਾਂ ਕੁਝ ਗਿਣਤੀ ਦੇ ਸਕੂਲੀ ਬੱਚੇ ਤੇ ਆਏ ਸਟਾਫ਼ ਹੀ ਬੈਠਾ ਰਹਿ ਗਿਆ ਅਤੇ ਕੁਰਸੀਆਂ ਖ਼ਾਲੀ ਹੋ ਗਈਆਂ | ਸਮਾਗਮ ਵਿਚ ਸ਼ਾਮਿਲ ਹੋਣ ਲਈ ਕੁਝ ਪੱਤਰਕਾਰਾਂ ਨੂੰ ਸੱਦਾ ਪੱਤਰ ਵੀ ਨਹੀਂ ਦਿੱਤੇ ਗਏ |

ਪਿਛਲੀ ਖ਼ਬਰ ਸੋਖੀ ਦੀ ਪ੍ਰੇਰਨਾ ਨਾਲ ਰਾਜ ਕੁਮਾਰ ਨਾਹਰ ਅਤੇ ਉਨ੍ਹਾਂ ਦੇ ਸੈਂਕੜੇ ਸਾਥੀ ਅਕਾਲੀ ਦਲ ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਪੰਜਾਬ ਵੀਲ੍ਹ ਚੇਅਰ ਕਿ੍ਕਟ ਟੀਮ 'ਚ ਨਵੇਂ ਖਿਡਾਰੀਆਂ ਲਈ ਟਰਾਇਲ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।