10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਵੇਂ ਸਾਲ ਮੌਕੇ ਲਾਇਬ੍ਰੇਰੀ 'ਚ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 03-01-2026
ਕੋਟਕਪੂਰਾ, 2 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਤੇ ਸੈਮੀਨਾਰ ਹਾਲ ਹਰੀ ਨੌ ਵਿਖੇ ਨਵੇਂ ਸਾਲ ਮੌਕੇ ਲਾਇਬ੍ਰੇਰੀ 'ਚ ਪਾਠ ਕਰ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਲਾਇਬ੍ਰੇਰੀ 'ਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਬੱਚਿਆ ਦੁਆਰਾ ਸ਼ਬਦ ਗਾਇਨ, ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਲਾਇਬ੍ਰੇਰੀ ਦੇ ਪਾਠਕ ਤੇ ਬੈਂਕ ਮੈਨੇਜਰ ਰਵਿੰਦਰ ਸਿੰਘ ਸਿੱਧੂ ਸਮੇਤ ਲਾਇਬ੍ਰੇਰੀ ਦਾ ਸਟਾਫ਼ ਮਾਸਟਰ ਗੇਜ ਰਾਮ ਭੌਰਾ, ਡਾ. ਕਰਮਜੀਤ ਸਿੰਘ ਸਿੱਧੂ, ਬਲਦੇਵ ਸਿੰਘ, ਗੁਰਤੇਜ ਕੌਰ ਸਿੱਧੂ, ਅੰਮਿ੍ਤਪਾਲ ਕੌਰ ਸਿੱਧੂ, ਨਵਜੋਤ ਕੌਰ ਨੇ ਹਾਜ਼ਰ ਹੋ ਕੇ ਵਾਹਿਗੁਰੂ ਦਾ ਕੋਟਿ ਕੋਟਿ ਧੰਨਵਾਦ ਕੀਤਾ | ਆਖ਼ਰ 'ਚ ਗੇਜਰਾਮ ਭੌਰਾ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।