28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਵਰਗੀ ਸਰਦਾਰ ਨਿਰਮਲ ਸਿੰਘ ਤੂਰ ਦੂਜਾ ਸਾਲਾਨਾ ਟੈਨਿਸ ਕੱਪ ਸ਼ੁਰੂ

ਜਲੰਧਰ, 27 ਨਵੰਬਰ (ਡਾ. ਜਤਿੰਦਰ ਸਾਬੀ)-ਸਵ.

ਸਵ. ਸਰਦਾਰ ਨਿਰਮਲ ਸਿੰਘ ਤੂਰ ਦੂਜਾ ਸਾਲਾਨਾ ਟੈਨਿਸ ਕੱਪ ਵਿਚ ਹਿੱਸਾ ਲੈ ਰਿਹਾ ਖਿਡਾਰੀ। ਤਸਵੀਰ-ਜੀ. ਪੀ. ਸਿੰਘ 28-11-2026
ਜਲੰਧਰ, 27 ਨਵੰਬਰ (ਡਾ. ਜਤਿੰਦਰ ਸਾਬੀ)-ਸਵ. ਸਰਦਾਰ ਨਿਰਮਲ ਸਿੰਘ ਤੂਰ ਦੀ ਯਾਦ ਵਿਚ ਦੂਜਾ ਸਾਲਾਨਾ ਟੈਨਿਸ ਕੱਪ ਮਾਡਲ ਟਾਊਨ ਟੈਨਿਸ ਅਕੈਡਮੀ, ਜਲੰਧਰ ਵਿਖੇ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਵਿਚ ਵੱਖ-ਵੱਖ ਉਮਰ ਵਰਗਾਂ ਦੇ 200 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਟੂਰਨਾਮੈਂਟ ਦਾ ਆਯੋਜਨ ਅਕੈਡਮੀ ਦੇ ਹੈੱਡ ਕੋਚ ਸੁਖਦੀਪ ਸਿੰਘ ਜੱਜ ਦੀ ਵਿਸ਼ੇਸ਼ ਪਹਿਲਕਦਮੀ ਅਤੇ ਮਿਹਨਤ ਸਦਕਾ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਵਿਚਕਾਰ ਦਿਲਚਸਪ ਮੁਕਾਬਲੇ ਹੋ ਰਹੇ ਹਨ। ਇਸ ਦੌਰਾਨ ਅਕੈਡਮੀ ਦੇ ਖਿਡਾਰੀ ਹਰਮਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਉਮਰ ਵਰਗ ਦੇ ਕਈ ਖਿਡਾਰੀਆਂ ਨੂੰ ਹਰਾਇਆ ਅਤੇ ਜੂਨੀਅਰ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ-ਨਾਲ ਟੈਨਿਸ ਦਾ ਸਾਮਾਨ ਤੇ ਹੋਰ ਇਨਾਮ ਵੀ ਦਿੱਤੇ ਜਾਣਗੇ।
ਪਿਛਲੀ ਖ਼ਬਰ 43 ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ’ਚ ਪੰਜਾਬ ਪੁਲਿਸ ਤੇ ਸੀ. ਏ. ਜੀ. ਦਿੱਲੀ ਦਰਮਿਆਨ ਫ਼ਾਈਨਲ ਟੱਕਰ ਅ... ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।