ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ ਦਾ ਨੂਰਮਹਿਲ ਪੁੱਜਣ ’ਤੇ ਸਵਾਗਤ
ਨੂਰਮਹਿਲ, 27 ਨਵੰਬਰ (ਤਜਿੰਦਰ ਕੁਮਾਰ)-ਗੁਰੂ ਰਵਿਦਾਸ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘650ਵਾਂ ਪ੍ਰਕਾਸ਼ ਪੁਰਬ ਕਮੇਟੀ ਪੰਜਾਬ’ ਵਲੋਂ ‘ਸਰਬ ਸਮਾਜ ਸਮਰਸਤਾ ਸਮਿਤੀ ਪੰਜਾਬ’ ਦੇ ਸਹਿਯੋਗ ਨਾਲ ਸਜਾਈ ਵਿਸ਼ਾਲ ਯਾਤਰਾ ਨੂਰਮਹਿਲ ਵਿਖੇ ਪਹੁੰਚੀ, ਜਿਥੇ ਸੰਗਤਾਂ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਤ ਰਵਿੰਦਰ ਗਿਰੀ, ਸੰਤ ਸਤਵਿੰਦਰ ਸਿੰਘ ਬੇਦੀ (ਸ੍ਰੀ ਗੁਰੂ ਨਾਨਕ ਦੇਵ ਜੀ ਦੀ 19ਵੀਂ ਅੰਸ਼-ਵੰਸ਼), ਸੰਤ ਸੁਖਵਿੰਦਰ ਦਾਸ (ਡੇਰਾ ਖੇਤਰਪਾਲ) ਤੇ ਸੰਘ ਜ਼ਿਲ੍ਹਾ ਕਾਰਜਵਾਹ ਮੁਨੀਸ਼ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਨੂਰਮਹਿਲ, 27 ਨਵੰਬਰ (ਤਜਿੰਦਰ ਕੁਮਾਰ)-ਗੁਰੂ ਰਵਿਦਾਸ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘650ਵਾਂ ਪ੍ਰਕਾਸ਼ ਪੁਰਬ ਕਮੇਟੀ ਪੰਜਾਬ’ ਵਲੋਂ ‘ਸਰਬ ਸਮਾਜ ਸਮਰਸਤਾ ਸਮਿਤੀ ਪੰਜਾਬ’ ਦੇ ਸਹਿਯੋਗ ਨਾਲ ਸਜਾਈ ਵਿਸ਼ਾਲ ਯਾਤਰਾ ਨੂਰਮਹਿਲ ਵਿਖੇ ਪਹੁੰਚੀ, ਜਿਥੇ ਸੰਗਤਾਂ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਤ ਰਵਿੰਦਰ ਗਿਰੀ, ਸੰਤ ਸਤਵਿੰਦਰ ਸਿੰਘ ਬੇਦੀ (ਸ੍ਰੀ ਗੁਰੂ ਨਾਨਕ ਦੇਵ ਜੀ ਦੀ 19ਵੀਂ ਅੰਸ਼-ਵੰਸ਼), ਸੰਤ ਸੁਖਵਿੰਦਰ ਦਾਸ (ਡੇਰਾ ਖੇਤਰਪਾਲ) ਤੇ ਸੰਘ ਜ਼ਿਲ੍ਹਾ ਕਾਰਜਵਾਹ ਮੁਨੀਸ਼ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਦੀ ਪਾਵਨ ਹਾਜ਼ਰੀ ਤੇ ਆਸ਼ੀਰਵਾਦ ਉਪਰੰਤ ਇਹ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਆਪਣੇ ਅਗਲੇ ਪੜਾਅ ਨਕੋਦਰ ਲਈ ਰਵਾਨਾ ਹੋਈ। ਸਮਾਗਮ ਦੌਰਾਨ ਰਾਜਪਾਲ ਸਿੰਘ ਅਟਵਾਲ, ਮਨਦੀਪ ਕੁਮਾਰ ਸ਼ੁਕਲਾ, ਜੋਗਿੰਦਰ ਪਾਲ, ਇੰਦਰਜੀਤ, ਅਵਿਨਾਸ਼ ਚੰਦਰ, ਉਮਾ ਸ਼ੰਕਰ, ਦੀਪਾ ਕੰਦੋਲਾ, ਸ੍ਰੀ ਰਾਮ ਲੁਭਾਇਆ, ਨਛੱਤਰ, ਵਿਕਰਮ ਧਮੀ, ਰਣਜੀਤ, ਸ਼ੀਤਲ, ਦੀਪਕ, ਅਵਤਾਰ ਸਿੰਘ ਅਤੇ ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਸੰਗਤਾਂ ਹਾਜ਼ਰ ਸਨ।