ਰਾਮਾ ਮੰਡੀ ਰੋਡ ’ ਤੇ ਅਮਰ ਆਰਟ ਐਂਡ ਔਨ ਅਕੈਡਮੀ ਨੂੰ ਲੱਗੀ ਭਿਆਨਕ ਅੱਗ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਦਹਿਲਿਆ ਇਲਾਕਾ
ਜਲੰਧਰ, 24 ਨਵੰਬਰ (ਮੋਹਿਤ ਸਿੰਘ)- ਰਾਮਾ ਮੰਡੀ ਰੋਡ ’ਤੇ ਸਥਿਤ ਅਮਰ ਆਰਟ ਐਂਡ ਔਨ ਅਕੈਡਮੀ ’ਚ ਸੋਮਵਾਰ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਰੀਬ ਰਾਤ 11:30 ਵਜੇ ਵਾਪਰੀ ਇਸ ਘਟਨਾ ਦੌਰਾਨ ਅਕੈਡਮੀ ਦੇ ਅੰਦਰੋਂ ਸੁਣਾਈ ਦਿੱਤੀਆਂ ਧਮਾਕਿਆਂ ਵਰਗੀਆਂ ਤੇਜ਼ ਆਵਾਜ਼ਾਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ।
ਰਾਮਾ ਮੰਡੀ ਰੋਡ ਸਥਿਤ ਅਮਰ ਆਰਟ ਐਂਡ ਔਨ ਅਕੈਡਮੀ ਵਿੱਚ ਦੇਰ ਰਾਤ ਲੱਗੀ ਭਿਆਨਕ ਅੱਗ ਦੌਰਾਨ ਉੱਠਦੀਆਂ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ।
25-11-2026