ਸ੍ਰੀ ਠਾਕੁਰ ਦੁਆਰਾ ਗਊਸ਼ਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ‘ ਗਊ ਅਸ਼ਟਮੀ ’
ਸ਼ਾਹਕੋਟ, 17 ਨਵੰਬਰ (ਸੁਖਦੀਪ ਸਿੰਘ)-ਸ੍ਰੀ ਠਾਕੁਰ ਦੁਆਰਾ ਗਊਸ਼ਾਲਾ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗਊ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ।
ਸ਼ਾਹਕੋਟ, 17 ਨਵੰਬਰ (ਸੁਖਦੀਪ ਸਿੰਘ)-ਸ੍ਰੀ ਠਾਕੁਰ ਦੁਆਰਾ ਗਊਸ਼ਾਲਾ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗਊ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਅਸ਼ਵਨੀ ਬਾਂਸਲ ਦੇ ਪਰਿਵਾਰ ਵਲੋਂ ਪੂਜਾ ਕਰਵਾਈ ਗਈ, ਉਪਰੰਤ ਗਊ ਪੂਜਨ ਕੀਤਾ ਗਿਆ। ਸਮਾਗਮ ਦੌਰਾਨ ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ । ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ, ਖ਼ਜ਼ਾਨਚੀ ਸੰਜੀਵ ਗੁਪਤਾ, ਮਕਸੂਦਨ ਲਾਲ ਵਿੱਗ, ਸੇਵਾ-ਮੁਕਤ ਬੀ.ਪੀ.ਈ.ਓ. ਰਾਕੇਸ਼ ਚੰਦ, ਸੀ.ਐਚ.ਟੀ. ਰਾਕੇਸ਼ ਖਹਿਰਾ, ਕਮਲੇਸ਼ ਮਿੱਤਲ, ਯਸ਼ਪਾਲ, ਤੇਜਿੰਦਰਪਾਲ ਜੱਸਲ, ਤਰਸੇਮ ਅਗਰਵਾਲ ਸੀ.ਏ., ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਐੱਮ.ਸੀ. ਜਤਿੰਦਰਪਾਲ ਸਿੰਘ ਬੱਲਾ, ਸੀ.ਐਚ.ਟੀ. ਸੁਰਿੰਦਰ ਵਿੱਗ, ਮਾਸਟਰ ਜਤਿੰਦਰ ਅਰੋੜਾ, ਸੀ.ਐਚ.ਟੀ. ਹਰੀਸ਼ ਅਰੋੜਾ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਅਸ਼ਵਨੀ ਮਿੱਤਲ, ਰਾਜੀਵ ਮਿੱਤਲ, ਜਸਵੰਤ ਸਿੰਘ ਸੋਹੀ, ਅਨਿਲ ਗੋਇਲ, ਨਿਰਮਲ ਸਿੰਘ ਝੁੱਗੀਆਂ ਐੱਮ.ਸੀ. ਮਹਿਤਪੁਰ, ਮਾਸਟਰ ਪਿਆਰਾ ਲਾਲ, ਅਮਨ ਅਰੋੜਾ, ਅੰਕਿਤ ਗੁਪਤਾ, ਰਾਹੁਲ ਵਿੱਗ, ਸੁਰਿੰਦਰ ਕੁਮਾਰ ਤੇਜੀ, ਵਿਸ਼ਾਲ ਗੋਇਲ, ਰਵੀਸ਼ ਗੋਇਲ, ਪ੍ਰਵੀਨ ਕੁਮਾਰ ਟਾਂਕ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ, ਨੈਣਦੀਪ ਸਿੰਘ ਪੰਨੂ, ਰਾਜੀਵ ਕੁਮਾਰ ਬੋਬੀ, ਅਮਿਤ ਗੁਪਤਾਲ ਆਦਿ ਹਾਜ਼ਰ ਸਨ।