17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪਾਵਰਕਾਮ ਲੋਹੀਆਂ ਦੇ ਦਫ਼ਤਰ ਮੂਹਰੇ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ

ਲੋਹੀਆਂ ਖਾਸ, 17 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਖਾਸ ਦੇ ਅਧੀਨ ਆਉਂਦੇ ਵਾਰਡ ਨੰਬਰ 4, (ਮੁੰਗੂਵਾਲ) ਦੀ ਵਸਨੀਕ ਗੁਰਮੀਤ ਕੌਰ ਪਤਨੀ ਸਵ: ਕਿਸ਼ਨ ਸਿੰਘ ਦੇ ਘਰ ਨੇੜੇ ਲੱਗੇ ਖੰਭੇ ਨੂੰ ਗੁਆਂਢ ਵਿੱਚ ਰਹਿੰਦੇ ਇੱਕ ਵਿਅਕਤੀ ਤੇ ਐੱਸ. ਡੀ.

ਲੋਹੀਆਂ ਦੇ ਪਾਵਰਕਾਮ ਦਫ਼ਤਰ ਵਿਖੇ ਸ਼ਿਕਾਇਤਕਰਤਾ ਗੁਰਮੀਤ ਕੌਰ ਸਮੇਤ ਧਰਨੇ ’ਤੇ ਬੈਠੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਅਤੇ ਹੋਰ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ 18-11-2026
ਲੋਹੀਆਂ ਖਾਸ, 17 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਖਾਸ ਦੇ ਅਧੀਨ ਆਉਂਦੇ ਵਾਰਡ ਨੰਬਰ 4, (ਮੁੰਗੂਵਾਲ) ਦੀ ਵਸਨੀਕ ਗੁਰਮੀਤ ਕੌਰ ਪਤਨੀ ਸਵ: ਕਿਸ਼ਨ ਸਿੰਘ ਦੇ ਘਰ ਨੇੜੇ ਲੱਗੇ ਖੰਭੇ ਨੂੰ ਗੁਆਂਢ ਵਿੱਚ ਰਹਿੰਦੇ ਇੱਕ ਵਿਅਕਤੀ ਤੇ ਐੱਸ.ਡੀ.ਐੱਮ. ਦਫ਼ਤਰ ’ਚ ਤਾਇਨਾਤ ਇੱਕ ਅਧਿਕਾਰੀ ਦੇ ਸ਼ਹਿ ’ਤੇ ਪੁੱਟ ਦਿੱਤਾ ਹੈ ਤੇ ਬਿਜਲੀ ਦੀ ਕੇਬਲ ਨਾਲ ਲੱਗੀ ਅਰਥ ਵਾਲੀ ਤਾਰ ਵੀ ਕੱਟ ਦਿੱਤੀ ਗਈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਨੇ ਕਿਹਾ ਕਿ ਜੇਕਰ ਲੰਘੀ 24 ਅਗਸਤ ਦੀ ਦਿੱਤੀ ਸ਼ਿਕਾਇਤ ’ਤੇ ਅੱਜ ਦੇ ਧਰਨੇ ਤੋਂ ਬਾਅਦ ਵੀ ਕਾਰਵਾਈ ਨਾ ਕੀਤੀ ਤਾਂ ਅਸੀਂ ਇਸ ਸੰਘਰਸ਼ ਸੜਕਾਂ ’ਤੇ ਲੈ ਜਾਂਵਾਂਗੇ| ਉਨ੍ਹਾਂ ਕਿਹਾ ਕਿ ਪੀੜਤ ਔਰਤ ਦੇ ਘਰ ਨੂੰ ਬਿਜਲੀ ਦਾ ਕੁਨੈਕਸ਼ਨ ਜਿਸ ਖੰਭੇ ਰਾਹੀਂ ਆਉਂਦਾ ਸੀ, ਉਸ ਉਪਰੋਂ ਘਰ ਨੂੰ ਆਉਣ ਵਾਲੀ ਬਿਜਲੀ ਦੀ ਕੇਬਲ ਤਾਰ ਢਿੱਲੀ ਪੈ ਗਈ ਹੈ, ਜੋ ਖਤਰੇ ਤੋਂ ਖਾਲੀ ਨਹੀਂ ਹੈ|
ਪਿਛਲੀ ਖ਼ਬਰ ਗੁਰਬਾਣੀ ਮਾਰਗ ਨਗਰ ਕੀਰਤਨ ਦਾ ਫਿਲੌਰ ਪਹੁੰਚਣ ’ ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸਬ ਤਹਿਸੀਲ ਗੁਰਾਇਆ ਵਿਖੇ ਹੋਈ ਇਕ ਰਜਿਸਟਰੀ ਸੰਬੰਧੀ ਟਾਈਪਿਸਟ ਤੇ ਅਸ਼ਟਾਮ ਫਰੋਸ਼ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।