ਬਾਬਾ ਮੋਤੀ ਰਾਮ ਮਹਿਰਾ ਵੈੱਲਫੇਅਰ ਸੁਸਾਇਟੀ ਨੇ ਮਾਸੂਮ ਬੱਚੇ ਦੇ ਇਲਾਜ ਲਈ ਕੀਤੀ ਮਾਲੀ ਮਦਦ
ਫਿਲੌਰ, 14 ਨਵੰਬਰ (ਸਤਿੰਦਰ ਸ਼ਰਮਾ)- ਮੋਤੀ ਰਾਮ ਮਹਿਰਾ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਬ੍ਰਹਮਪੁਰੀ ਦੇ ਮਾਸੂਮ ਬੱਚੇ ਲਵੀਸ਼ ਕੁਮਾਰ ਦੇ ਇਲਾਜ ਲਈ ਉਸ ਦੇ ਪਰਿਵਾਰ ਨੂੰ 15 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮਾਸੂਮ ਲਵੀਸ਼ ਕੁਮਾਰ ਪਿਛਲੇ ਕਰੀਬ 29 ਦਿਨਾਂ ਤੋਂ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਅਜੀਤ ਡੈਸਕ
15-11-2026