ਲੋਕਾਂ ਦੇ ਪਿਆਰ ਸਦਕਾ ਪਾਲਾ ਜਲਾਲਪੁਰ ਵੱਡੇ ਵੋਟਾਂ ਦੇ ਫ਼ਰਕ ਨਾਲ ਜਿੱਤਣਗੇ-ਬਲਜੀਤ ਸੋਢੀ
ਮਲਸੀਆਂ, 14 ਨਵੰਬਰ (ਦਲਜੀਤ ਸਿੰਘ ਸਚਦੇਵਾ)- ਆਮ ਆਦਮੀ ਪਾਰਟੀ ਵਲੋਂ ਸ਼ਾਹਕੋਟ ਹਲਕੇ ਤੋਂ ਪਾਲਾ ਜਲਾਲਪੁਰ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਪਾਰਟੀ ਦੇ ਸੀਨੀਅਰ ਆਗੂ ਬਲਜੀਤ ਸਿੰਘ ਸੋਢੀ ਪਿੰਡ ਕੋਟਲੀ ਕੰਬੋਜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਸੁਰਜੀਤ ਸਿੰਘ ਕੋਟਲੀ ਕੰਬੋਜ, ਹਰਜੀਤ ਸਿੰਘ ਤੋਤਾ ਕਾਕੜ ਕਲਾਂ ਤੇ ਹੈਪੀ ਦਾਰੇਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਅਜੀਤ ਡੈਸਕ
15-11-2026