08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰੋਟਰੀ ਚੰਡੀਗੜ੍ਹ ਸ਼ਿਵਾਲਿਕ ਵਲੋਂ ਨੇਤਰਹੀਣ ਵਿਅਕਤੀਆਂ ਨੂੰ ਮੁਹੱਈਆ ਕਰਵਾਈ ਕੰਪਿਊਟਰ ਹਾਰਡਵੇਅਰ ਸਹਾਇਤਾ

ਜਲੰਧਰ, 7 ਨਵੰਬਰ (ਐੱਮ. ਐੱਸ.

ਸਮਾਗਮ ਮੌਕੇ ਸ੍ਰੀਮਤੀ ਸੀਮਾ ਆਨੰਦ ਚੋਪੜਾ, ਡਾ. ਰੀਟਾ ਕਾਲਰਾ ਅਤੇ ਹੋਰ। ਤਸਵੀਰ : ਜੀ. ਪੀ. ਸਿੰਘ 08-11-2026
ਜਲੰਧਰ, 7 ਨਵੰਬਰ (ਐੱਮ. ਐੱਸ. ਲੋਹੀਆ)-ਡਿਜੀਟਲ ਪਹੁੰਚਯੋਗਤਾ ਨੂੰ ਉਤਸ਼ਾਹਿਤ ਕਰਨ ਤੇ ਨੇਤਰਹੀਣ ਵਿਅਕਤੀਆਂ ਨੂੰ ਸਸ਼ਕਤਬਣਾਉਣ ਦੇ ਮੰਤਵ ਨਾਲ ਸਕਸ਼ਮ ਪੰਜਾਬ ਵਲੋਂ ਸਕਸ਼ਮ ਰਿਸੋਰਸ ਸੈਂਟਰ, ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਵਿਖੇ “ਸਮਾਵੇਸ਼ ਨੂੰ ਸਸ਼ਕਤ ਬਣਾਉਣਾ” ਵਿਸ਼ੇ ਤਹਿਤ ਇਕ ਵਿਸ਼ੇਸ਼ ਸਮਾਗਮ ਕੀਤਾ। ਸਮਾਗਮ ਦਾ ਉਦਘਾਟਨ ਡਾ. ਰੀਟਾ ਕਾਲਰਾ, ਡਿਸਟ੍ਰਿਕਟ ਗਵਰਨਰ, ਆਰ. ਆਈ., ਡਿਸਟ੍ਰਿਕਟ 3080 ਵਲੋਂ ਕੀਤਾ। ਇਸ ਪਹਿਲਕਦਮੀ ਤਹਿਤ ਰੋਟਰੀ ਚੰਡੀਗੜ੍ਹ ਸ਼ਿਵਾਲਿਕ ਦੇ ਸਹਿਯੋਗ ਨਾਲ ਸਕਸ਼ਮ ਪੰਜਾਬ ਨੂੰ 7 ਡੈਸਕਟਾਪ ਕੰਪਿਊਟਰ, 2 ਲੈਪਟਾਪ, 1 ਉੱਚ ਗੁਣਵੱਤਾ ਵਾਲਾ ਸਕੈਨਰ ਅਤੇ 1 ਪ੍ਰਿੰਟਰ ਦਿੱਤਾ ਗਿਆ। ਇਸ ਲਈ ਕਰਨਲ ਪਰਵਿੰਦਰ ਸਿੰਘ, ਸ੍ਰੀਮਤੀ ਬਲਦੇਵ ਸਿੰਘ ਨਿੱਝਰ, ਬਲਰਾਜ ਦੀਪ ਨਿੱਝਰ, ਇਮਾਨਪ੍ਰੀਤ ਤੂਰ ਅਤੇ ਅਮਨਦੀਪ ਨਿੱਝਰ ਪਰਿਵਾਰ ਵਲੋਂ ਯੋਗਦਾਨ ਪਾਇਆ। ਇਸ ਮੌਕੇ ਡਾ. ਪ੍ਰੇਮ ਸਾਗਰ, ਮੁਖੀ ਅਤੇ ਐਸੋਸੀਏਟ ਪ੍ਰੋਫੈਸਰ, ਸੰਗੀਤ (ਗਾਇਨ) ਵਿਭਾਗ, ਐੱਚ. ਐੱਮ. ਵੀ. ਕਾਲਜ ਨੇ ਆਪਣੀ ਟੀਮ ਨਾਲ ਇਕ ਸੁਰੀਲਾ ‘ਦੀਪ ਪ੍ਰਜਵਲਨ ਗੀਤ’ ਪੇਸ਼ ਕੀਤਾ। ਸ੍ਰੀਮਤੀ ਦੀਪਿਕਾ ਸੂਦ, ਜਨਰਲ ਸਕੱਤਰ, ਸਕਸ਼ਮ ਪੰਜਾਬ ਨੇ ਸਮਾਗਮ ’ਚ ਪਹੁੰਚੇ ਸਾਰੇ ਪਤਵੰਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੀਆਂ ਪ੍ਰਮੁੱਖ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਕੰਪਿਊਟਰਾਂ ਦੀ ਸਹਾਇਤਾ ਨਾਲ ਨੇਤਰਹੀਨ ਵਿਦਿਆਰਥੀਆਂ ਲਈ ਪੜ੍ਹਨਯੋਗ ਪੁਸਤਕਾਂ ਦੇ ਉਤਪਾਦਨ ’ਚ ਵਾਧਾ ਕੀਤਾ ਜਾ ਸਕੇਗਾ। ਅੰਤ ’ਚ ਸ੍ਰੀਮਤੀ ਸੀਮਾ ਆਨੰਦ ਚੋਪੜਾ, ਵੈਲਫੇਅਰ ਤੇ ਆਊਟਰੀਚ ਡਾਇਰੈਕਟਰ, ਸਕਸ਼ਮ ਪੰਜਾਬ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਸਮਾਗਮ ਵਿਚ ਸ਼ਾਮਿਲ ਹੋਏ ਸਾਰੇ ਪਤਵੰਤੇ ਮਹਿਮਾਨਾਂ, ਰੋਟਰੀ ਦੇ ਨੁਮਾਇੰਦਿਆਂ, ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਪ੍ਰਭੂ ਦਿਆਲ, ਡਾ. ਆਸ਼ਮੀਨ ਕੌਰ, ਸ੍ਰੀਮਤੀ ਮਨਜੀਤ ਕੌਰ, ਪ੍ਰਵੇਸ਼, ਸ਼ਿਵ ਕੁਮਾਰ ਸ਼ਰਮਾ, ਅਮਰਿੰਦਰ ਸਿੰਘ, ਅਦਵਿਤ, ਅਭਿਸ਼ੇਕ, ਰਜਤ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਕਾਰਨ ਬੁਝੇ ਘਰਾਂ ਦੇ ਚਿਰਾਗਾਂ ਦੀ ਯਾਦ ਵਿਚ ਇਕ ਦੀਵਾ ਜ਼ਰੂਰ ਜਗਾਈਏ-ਅਸ਼ੋਕ ਸਰੀਨ ਅਗਲੀ ਖ਼ਬਰ ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਕੀਰਤਨ ਦਰਬਾਰ ਤੇ ਚੌਪਹਿਰਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।