ਅੱਗ ਲੱਗਣ ਕਾਰਨ ਗੰਨੇ ਦੀ ਫ਼ਸਲ ਤੇ ਪਰਾਲੀ ਸੜੀ * ਫਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ
ਫਿਲੌਰ, 6 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਝੁੱਗੀਆਂ ਮਹਾਂ ਸਿੰਘ ’ਚ ਅੱਗ ਲੱਗਣ ਕਾਰਨ ਪਰਮਿੰਦਰ ਸਿੰਘ ਗਰੇਵਾਲ ਦੇ 3 ਏਕੜ ਗੰਨੇ ਦੇ ਖੇਤ ਤੇ ਪਰਮਿੰਦਰ ਸਿੰਘ ਮਾਹਲ ਦੀ 6 ਏਕੜ ਪਰਾਲੀ ਅੱਗ ਦੀ ਲਪੇਟ ਵਿਚ ਆ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨ ਪਰਮਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਝੁੱਗੀਆਂ ਮਹਾਂ ਸਿੰਘ ’ਚ ਕੂੜੇ ਨੂੰ ਕਿਸੇ ਨੇ ਅੱਗ ਲਾਈ ਸੀ, ਇਹ ਅੱਗ ਫੈਲ ਕੇ ਨੇੜਲੇ ਖੇਤਾਂ ਨੂੰ ਜਾ ਲੱਗੀ ਜਿਸ ਕਾਰਨ 3 ਏਕੜ ਗੰਨੇ ਦੇ ਤੇ 6 ਏਕੜ ਪਰਾਲੀ ਦੀਆਂ ਬੰਨੀਆਂ ਗੱਠਾਂ ਸੜ ਕੇ ਸੁਆਹ ਹੋ ਗਏ।
ਅਜੀਤ ਡੈਸਕ
07-11-2026