06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਾਰੀ ਨਿਕੇਤਨ ਵਿਖੇ ਕਰਾਊਨ ਲਾਇਨਜ਼ ਕਲੱਬ ਨੇ ਮਨਾਈ ਦੀਵਾਲੀ

ਜਲੰਧਰ, 5 ਨਵੰਬਰ (ਐੱਮ. ਐੱਸ.

ਨਾਰੀ ਨਿਕੇਤਨ ’ਚ ਹੋਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੇਅਰ ਵਨੀਤ ਧੀਰ। (ਸੱਜੇ ) ਨਾਰੀ ਨਿਕੇਤਨ ਦੀ ਟਰੱਸਟੀ ਤੇ ਸੰਯੁਕਤ ਖਜ਼ਾਨਚੀ ਸ੍ਰੀਮਤੀ ਸੀਮਾ ਚੋਪੜਾ ਸੰਬੋਧਨ ਕਰਦੇ ਹੋਏ। ਤਸਵੀਰਾਂ : ਜੀ.ਪੀ. ਸਿੰਘ 06-11-2026
ਜਲੰਧਰ, 5 ਨਵੰਬਰ (ਐੱਮ. ਐੱਸ. ਲੋਹੀਆ) - ਕਰਾਊਨ ਲਾਇਨਜ਼ ਕਲੱਬ, ਜਲੰਧਰ ਨੇ ਨਾਰੀ ਨਿਕੇਤਨ - ਹੋਮ ਫਾਰ ਚਿਲਡਰਨ, ਨਕੋਦਰ ਰੋਡ, ਜਲੰਧਰ ਵਿਖੇ ਦੀਵਾਲੀ ਬਹੁਤ ਉਤਸ਼ਾਹ ਨਾਲ ਮਨਾਈ। ਸ਼ਾਮ ਦੇ ਸਮਾਗਮ ’ਚ, ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਨਾਰੀ ਨਿਕੇਤਨ ’ਚ ਰਹਿਣ ਵਾਲੇ ਬੱਚਿਆਂ ਨਾਲ ਮਿਲ ਕੇ ਦੀਵੇ ਜਗਾਏ, ਰੰਗੋਲੀ ਬਣਾਈ ਤੇ ਬੱਚਿਆਂ ਨੂੰ ਤੋਹਫ਼ੇ, ਫ਼ਲ ਤੇ ਮਠਿਆਈਆਂ ਵੰਡੀਆਂ। ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ’ਚ ਦੀਵਾਲੀ ਦੇ ਗੀਤਾਂ ‘ਤੇ ਨਾਚ ਮੁੱਖ ਖਿੱਚ ਦਾ ਕੇਂਦਰ ਰਿਹਾ। ਨਾਰੀ ਨਿਕੇਤਨ ਦੀ ਟਰੱਸਟੀ ਅਤੇ ਸੰਯੁਕਤ ਖਜ਼ਾਨਚੀ ਸ੍ਰੀਮਤੀ ਸੀਮਾ ਚੋਪੜਾ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਦੀਵਾਲੀ ਦਾ ਤਿਓਹਾਰ ਕੇਵਲ ਰੌਸ਼ਨੀਆਂ ਦਾ ਤਿਉਹਾਰ ਜਾਂ ਸਿਰਫ਼ ਮਠਿਆਈਆਂ ਤੇ ਨਵੇਂ ਕੱਪੜਿਆਂ ਨਾਲ ਸੰਬੰਧ ਨਹੀਂ ਰੱਖਦਾ, ਇਹ ਇਕ ਦੂਜੇ ਦੇ ਜੀਵਨ ’ਚ ਰੌਸ਼ਨੀ ਵੰਡਣ ਦਾ ਤਿਉਹਾਰ ਹੈ। ਸੀਮਾ ਚੋਪੜਾ ਨੇ ਪਟਾਕਿਆਂ ਦੇ ਇਤਿਹਾਸ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ੁਰੂ ’ਚ, ਪਟਾਕੇ ਖੁਸ਼ੀ ਦਾ ਸਰੋਤ ਹੁੰਦੇ ਸਨ, ਪਰ ਅੱਜ ਇਹ ਇਨ੍ਹਾਂ ਦੇ ਨਾਲ ਪੈਦਾ ਹੋਇਆ ਧੂੰਆਂ ਸਾਡੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਜੋ ਬਜ਼ੁਰਗਾਂ ਤੇ ਛੋਟੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਸਾਰਿਆਂ ਨੂੰ ਸਰਕਾਰ ਦੁਆਰਾ ਨਿਰਧਾਰਤ ਸਮੇਂ ਦੇ ਅੰਦਰ ਸਿਰਫ ਹਰੇ ਪਟਾਕਿਆਂ ਦੀ ਵਰਤੋਂ ਕਰਨੀ ਚਾਹੀਦੀ। ਨਾਰੀ ਨਿਕੇਤਨ ਵਲੋਂ, ਸੀਮਾ ਚੋਪੜਾ ਨੇ 37ਵੇਂ ਸਲਾਨਾ ਸਮਾਗਮ ਦੇ ਆਯੋਜਨ ਲਈ ਲਾਇਨਜ਼ ਕਲੱਬ ਕਰਾਊਨ ਦਾ ਧੰਨਵਾਦ ਕੀਤਾ। ਇਸ ਮੌਕੇ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ ਸੱਚਮੁੱਚ “ਘਰ ਵਾਪਸ ਆਉਣ ਵਾਲੇ ਹਰ ਵਿਅਕਤੀ ਦਾ ਤਿਉਹਾਰ ਹੈ, ਜਿਵੇਂ ਸ੍ਰੀ ਰਾਮ ਅਯੁੱਧਿਆ ਵਾਪਸ ਆਏ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਰਾਜਿਆਂ ਨੂੰ ਅਜ਼ਾਦ ਕਰਵਾ ਕੇ ਘਰ ਵਾਪਸ ਭੇਜਿਆ। ਵਨੀਤ ਧੀਰ ਨੇ ਨਾਰੀ ਨਿਕੇਤਨ ਦੇ ਬੱਚਿਆਂ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਵੀ ਦਾਨ ਕੀਤੀ। ਲਾਇਨਜ਼ ਕਲੱਬ ਕਰਾਊਨ ਦੇ ਜ਼ਿਲ੍ਹਾ ਗਵਰਨਰ ਸ੍ਰੀ ਭਾਟੀਆ ਨੇ ਕਿਹਾ, “ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਅਤੇ ਅਸਲ ਰੌਸ਼ਨੀ ਇਨ੍ਹਾਂ ਬੱਚਿਆਂ ਦੀ ਮੁਸਕਰਾਹਟ ’ਚ ਹੈ। ਬੀ.ਡੀ. ਸ਼ਰਮਾ, ਸ੍ਰੀ ਬੱਗਾ ਅਤੇ ਮੈਨੇਜਰ ਬਲਵਿੰਦਰ ਨੇ ਸਮਾਗਮ ਦੀ ਸਫ਼ਲਤਾ ’ਚ ਵਿਸ਼ੇਸ਼ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਨੇ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ’ਚ ਜਿੱਤੀ ਰੱਨਰਅਪ ਟਰਾਫੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨੌਲੀ ਵਿਖੇ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।