03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਕਸਫੋਰਡ ਹਸਪਤਾਲ ਵਿਖੇ ਨਵੇਂ ਡਾਇਲਸਿਸ ਸੈਂਟਰ ਦੀ ਸ਼ੁਰੂਆਤ ਬਾਬਾ ਮਹਿੰਦਰ ਸਿੰਘ ਤੇ ਬਾਬਾ ਹਰਜੋਤ ਸਿੰਘ ਨੇ ਕੀਤਾ ਉਦਘਾਟਨ

ਜਲੰਧਰ, 2 ਨਵੰਬਰ (ਐੱਮ. ਐੱਸ.

ਅਜੀਤ ਡੈਸਕ 03-11-2026
ਜਲੰਧਰ, 2 ਨਵੰਬਰ (ਐੱਮ. ਐੱਸ. ਲੋਹੀਆ) - ਦਿਲ ਦੇ ਰੋਗਾਂ ਦਾ ਬਿਨ੍ਹਾਂ ਸਟੈਂਟ ਪਾਏ ਇਲਾਜ ਕਰਨ ਲਈ ਪ੍ਰਸਿੱਧ ਆਕਸਫੋਰਡ ਹਸਪਤਾਲ, ਨਕੋਦਰ ਚੌਕ, ਜਲੰਧਰ ਵਿਖੇ ਹੁਣ ਆਮ ਲੋਕਾਂ ਦੀ ਸਹੂਲਤ ਲਈ ਨਵੇਂ ਡਾਇਲਸਿਸ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਬਾਬਾ ਮਹਿੰਦਰ ਸਿੰਘ ਤੇ ਬਾਬਾ ਹਰਜੋਤ ਸਿੰਘ ਵਲੋਂ ਕੀਤਾ ਗਿਆ। ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਡਾ. ਜਸਬੀਰ ਕੌਰ ਗਿੱਲ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ (ਡੀ.ਐੱਮ. ਕਾਰਡੀਓਲੋਜੀ) ਨੇ ਜਾਣਕਾਰੀ ਦਿੱਤੀ ਕਿ ਵਿਸ਼ਵ ਪੱਧਰੀ ਸਹੂਲਤਾਂ ਨਾਲ ਸ਼ੁਰੂ ਕੀਤੇ ਗਏ ਇਸ ਡਾਇਲਸਿਸ ਸੈਂਟਰ ’ਚ ਜਰਮਨ ਦੀ ਤਕਨਾਲੌਜੀ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤੇ ਡਾਇਲਸਿਸ ਕਰਵਾਉਣ ਵਾਲੇ ਮਰੀਜ਼ਾਂ ਲਈ ਵਿਸ਼ੇਸ਼ ਆਈ.ਸੀ.ਯੂ. ਦੀ ਸਹੂਲਤ ਵੀ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ’ਚ ਆਰਜ਼ੀ ਤੌਰ ’ਤੇ ਪੱਕੇ ਤੌਰ ’ਤੇ ਡਾਇਲਸਿਸ ਕੈਥੇਟਰ ਲਗਾਉਣ ਦੀ ਸਹੂਲਤ ਵੀ ਉਪਲਬੱਧ ਹੈ। ਡਾ. ਗਿੱਲ ਨੇ ਕਿਹਾ ਕਿ ਸੈਂਟਰ ’ਚ ਮਰੀਜ਼ਾਂ ਨੂੰ ਗੁਰਦਿਆਂ ਦੀਆਂ ਬਿਮਾਰੀਆਂ ਲਈ ਵਿਸ਼ਵ ਪੱਧਰੀ ਇਲਾਜ ਬਹੁਤ ਹੀ ਮਿਆਰੀ ਰੇਟਾਂ ’ਤੇ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸੀ.ਆਰ.ਆਰ.ਟੀ. ਤੇ ਸਲੈਡ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੈਂਟਰ ’ਚ ਡੀ.ਐੱਮ. ਨੈਫਰੋਲੋਜੀ (ਗੁਰਦੇ ਦੇ ਮਾਹਰ) ਡਾ: ਪ੍ਰਤੀਕ ਕੌਸ਼ਲ ਗੁਰਦੇ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨਗੇ। ਇਨ੍ਹਾਂ ਦੇ ਨਾਲ ਹੀ ਡੀ.ਐੱਮ. ਨਿਊਰੋਲੋਜੀ (ਦਿਮਾਗ ਦੇ ਮਾਹਰ) ਡਾ. ਅਪਰਨਾ ਕਥੈਤ, ਡਾ. ਸਵਪਨਿਲ ਸ਼ਰਮਾ (ਜੁਆਇੰਟ ਰਿਪਲੇਸਮੈਂਟ ਸਪੈਸ਼ਲਿਸਟ), ਡਾ. ਤਨੂ ਕਾਜਲਾ ਐਮਡੀ ਰੇਡੀਓ ਡਾਇਗਨੋਸਿਸ (ਸਕੈਨਿੰਗ ਸਪੈਸ਼ਲਿਸਟ), ਡਾ ਰਮਨ ਵਾਲੀਆ (ਨਿਊਰੋ ਸਰਜਨ) ਦੀ ਟੀਮ ਵੀ ਮਰੀਜ਼ਾਂ ਲਈ ਉਪਲਬੱਧ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੇਅਰ ਵਿਨੀਤ ਧੀਰ ਤੇ ਐਡਵੋਕੇਟ ਜੇ.ਐੱਸ. ਬੇਦੀ ਨੇ ਸੁਣੀਆਂ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਦਿੱਤਾ ਭਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।