02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੁਰੱਖਿਅਤ ਬਚਪਨ ਮੁਹਿੰਮ - ਸੁਆਮੀ ਸੰਤ ਦਾਸ ਪਬਲਿਕ ਸਕੂਲ ਵਲੋਂ ਜਾਗਰੂਕਤਾ ਰਾਹੀਂ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਉਪਰਾਲਾ

ਜਲੰਧਰ, 31 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ) - ਸੁਆਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਵਿਖੇ ਮਿਡਲ ਪੱਧਰ ਦੇ ਵਿਦਿਆਰਥੀਆਂ ਲਈ ‘ਸੁਰੱਖਿਅਤ ਬਚਪਨ ਮੁਹਿੰਮ’ ਤਹਿਤ ਇਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਸੰਚਾਲਨ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਗੁਰਪ੍ਰੀਤ ਸਿੰਘ ਅਤੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸ੍ਰੀਮਤੀ ਸਰਬਜੀਤ ਕੌਰ ਵਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਲ ਸੁਰੱਖਿਆ ਅਤੇ ਸੁਰੱਖਿਆ ਅਧਿਕਾਰਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਪੋਕਸੋ ਐਕਟ, ਧੱਕੇਸ਼ਾਹੀ (ਬੁਲਿੰਗ), ਨਿੱਜੀ ਸੁਰੱਖਿਆ, ਚੰਗੇ ਅਤੇ ਮਾੜੇ ਸਪਰਸ਼ ਦੀ ਪਛਾਣ ਅਤੇ ਕਿਸੇ ਵੀ ਅਸੁਰੱਖਿਅਤ ਸਥਿਤੀ ਬਾਰੇ ਸੰਬੰਧਿਤ ਅਧਿਕਾਰੀਆਂ ਜਾਂ ਭਰੋਸੇਯੋਗ ਵਿਅਕਤੀਆਂ ਨੂੰ ਜਾਣਕਾਰੀ ਦੇਣ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਜਾਣਕਾਰੀ ਭਰਪੂਰ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਆਪਣੀਆਂ ਨਿੱਜੀ ਹੱਦਾਂ ਨੂੰ ਪਛਾਣਨ, ਦੂਜਿਆਂ ਦਾ ਸਤਿਕਾਰ ਕਰਨ, ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ’ਚ ਭਰੋਸੇਯੋਗ ਬਾਲਗਾਂ ਤੋਂ ਮਦਦ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਵਿਚਾਰ-ਵਟਾਂਦਰੇ ਨੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ, ਚੌਕਸੀ, ਹਮਦਰਦੀ ਅਤੇ ਆਤਮ-ਵਿਸ਼ਵਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੁਹਰਾਇਆ ਕਿ ਸਕੂਲ ਹਰ ਬੱਚੇ ਲਈ ਇਕ ਸੁਰੱਖਿਅਤ, ਸੰਭਾਲ ਭਰਪੂਰ ਅਤੇ ਸਹਿਯੋਗੀ ਵਾਤਾਵਰਨ ਮੁਹੱਈਆ ਕਰਨ ਲਈ ਵਚਨਬੱਧ ਹੈ, ਜਿੱਥੇ ਹਰੇਕ ਬੱਚਾ ਆਪਣੇ-ਆਪ ਨੂੰ ਸੁਰੱਖਿਅਤ, ਸਤਿਕਾਰਯੋਗ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਮਹਿਸੂਸ ਕਰ ਸਕੇ। “ਸੁਰੱਖਿਅਤ ਬਚਪਨ ਕੋਈ ਵਿਸ਼ੇਸ਼ ਸਹੂਲਤ ਨਹੀਂ, ਸਗੋਂ ਹਰ ਬੱਚੇ ਦਾ ਬੁਨਿਆਦੀ ਅਧਿਕਾਰ ਹੈ।’
ਪਿਛਲੀ ਖ਼ਬਰ ਹਾਈ ਬਲੱਡ ਪ੍ਰੈਸ਼ਰ ਬਣ ਸਕਦਾ ਹੈ ਬ੍ਰੇਨ ਹੈਮਰੇਜ ਦਾ ਕਾਰਨ–ਡਾ. ਰਾਜੇਸ਼ ਗਰਗ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਮਨਾਇਆ... ਅਗਲੀ ਖ਼ਬਰ ਬਸਤੀ ਦਾਨਿਸ਼ਮੰਦਾਂ ਦੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।