30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮੀਰਪੁਰ ਸੈਦਾਂ ਵਿਖੇ ਲੱਖ ਦਾਤਾ ਪੀਰ ਦੇ ਦਰਬਾਰ ’ਤੇ ਸਾਲਾਨਾ ਛਿੰਝ ਮੇਲਾ 4 ਨਵੰਬਰ ਨੂੰ

ਸ਼ਾਹਕੋਟ, 29 ਅਕਤਬੂਰ (ਨਗਿੰਦਰ ਸਿੰਘ ਬਾਂਸਲ)- ਨਜ਼ਦੀਕੀ ਪਿੰਡ ਮੀਰਪੁਰ ਸੈਦਾਂ (ਸ਼ਾਹਕੋਟ) ਵਿਖੇ ਸਥਿਤ ਲੱਖ ਦਾਤਾ ਪੀਰ ਦੇ ਦਰਬਾਰ ’ਤੇ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਲਾਨਾ ਛਿੰਝ ਮੇਲਾ 4 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਵ.

ਅਜੀਤ ਡੈਸਕ 30-10-2026
ਸ਼ਾਹਕੋਟ, 29 ਅਕਤਬੂਰ (ਨਗਿੰਦਰ ਸਿੰਘ ਬਾਂਸਲ)- ਨਜ਼ਦੀਕੀ ਪਿੰਡ ਮੀਰਪੁਰ ਸੈਦਾਂ (ਸ਼ਾਹਕੋਟ) ਵਿਖੇ ਸਥਿਤ ਲੱਖ ਦਾਤਾ ਪੀਰ ਦੇ ਦਰਬਾਰ ’ਤੇ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਲਾਨਾ ਛਿੰਝ ਮੇਲਾ 4 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਵ. ਬਲਦੇਵ ਸਿੰਘ ਸਿੰਧੜ ਦੀ ਯਾਦ ਨੂੰ ਸਮਰਪਿਤ ਇਸ ਛਿੰਝ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਬਚਿੱਤਰ ਸਿੰਘ ਸਿੰਧੜ, ਪਰਮਜੀਤ ਸਿੰਘ ਪੰਮਾ ਕਬੱਡੀ ਕੋਚ ਅਤੇ ਲੱਡੂ ਪਹਿਲਵਾਨ ਨੇ ਦੱਸਿਆ ਕਿ 4 ਨਵੰਬਰ ਨੂੰ ਸਵੇਰੇ 10 ਵਜੇ ਪ੍ਰਬੰਧਕਾ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੀ ਸਟੇਜ ਸਜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਪਹਿਰ ਨੂੰ 2 ਵਜੇ ਛਿੰਝ ਕਰਵਾਈ ਜਾਵੇਗੀ, ਜਿਸ ਦਾ ਉਦਘਾਟਨ ਸਿੰਧੜ ਪਰਿਵਾਰ ਵੱਲੋਂ ਸਵੇਰੇ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ ਦੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਮੋਟਰਸਾਈਕਲ ਤੇ ਉਪ ਜੇਤੂ ਨੂੰ 81 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਵਲੋਂ ਛਿੰਝ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ, ਜਗਰੂਪ ਸਿੰਘ, ਪਵਨ, ਗੁਰਮੇਜ ਸਿੰਘ, ਬਿੱਟੂ ਕੋਚ, ਸੁਰਿੰਦਰ ਕੌਰ, ਲੱਡੂ ਪਹਿਲਵਾਨ, ਮੇਜਰ ਸਿੰਘ ਈਸੇਵਾਲ, ਜੋਗਾ ਸਿੰਘ ਖੈਹਿਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁ: ਭਾਈ ਭਾਗੀਰਥ ਸਾਹਿਬ ਮਲਸੀਆਂ ’ਚ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 1 ਨੂੰ ਅਗਲੀ ਖ਼ਬਰ ਡੀ.ਸੀ. ਪਾਰਕ ’ਚ ‘ਫਿਟ ਸੈਂਟਰਲ’ ਦੀਆਂ ਕੰਧਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।