28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਲੋਹੀਆਂ ਤੇ ਆਸ-ਪਾਸ ਹੋਈ ਗੜੇਮਾਰੀ ਦਾ ਸਰਕਾਰ ਤੁਰੰਤ ਮੁਆਵਜ਼ਾ ਦੇਵੇ- ਸਰਪੰਚ ਸੁਖਵਿੰਦਰ ਸਿੰਘ ਨੱਲ੍ਹ

ਲੋਹੀਆਂ ਖਾਸ, 27 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਬੀਤੇ ਦਿਨੀਂ ਲੋਹੀਆਂ ਖਾਸ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭਾਰੀ ਗੜੇਮਾਰੀ ਅਤੇ ਤੇਜ਼ ਮੀਂਹ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਅਤੇ ਸਬਜੀਆਂ ਦਾ ਵੱਡਾ ਨੁਕਸਾਨ ਕੀਤਾ ਹੈ, ਜਿਸ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਜਾਇਜ਼ਾ ਲਿਆ ਜਾਵੇ ਅਤੇ ਹੋਏ ਨੁਕਸਾਨ ਦੇ ਅਨੁਸਾਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ| ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਤੇ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕਰਦਿਆਂ ਪਿੰਡ ਨੱਲ੍ਹ ਦੇ ਸਰਪੰਚ ਸੁਖਵਿੰਦਰ ਸਿੰਘ, ਕਵੀਸ਼ਰ ਜਗਤਾਰ ਸਿੰਘ ਨੱਲ੍ਹ, ਪਰਮਜੀਤ ਸਿੰਘ ਖਹਿਰਾ, ਗੁਰਮੁਖ ਸਿੰਘ ਪ੍ਰਧਾਨ ਕੋਪਰੇਟਿਵ ਸੁਸਾਇਟੀ , ਕਰਨੈਲ ਸਿੰਘ ਖਹਿਰਾ, ਸਰਬਨ ਸਿੰਘ ਸਾਬਕਾ ਪੰਚ, ਬਲਕਾਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਧਾਲੀਵਾਲ, ਸੁਰਜੀਤ ਸਿੰਘ ਸਿੰਧੜ, ਜੋਗਾ ਸਿੰਘ ਸਮਾਲਕੇ, ਅੰਮ੍ਰਿਤਪਾਲ ਸਿੰਘ ਕੁਲਾਰ, ਹਰਦੀਪ ਸਿੰਘ ਧਾਲੀਵਾਲ, ਬਲਵੀਰ ਸਿੰਘ ਧਾਲੀਵਾਲ, ਸਾਹਿਬ ਸਿੰਘ ਧਾਲੀਵਾਲ, ਦਰਸ਼ਨ ਸਿੰਘ ਮਿਸਤਰੀ ਸਮੇਤ ਵੱਡੀ ਗਿਣਤੀ ’ਚ ਹਾਜਰ ਕਿਸਾਨਾਂ ਨੇ ਕਿਹਾ ਕਿ ਗੜਿਆਂ ਦੀ ਮਾਰ ਕਾਰਨ ਖੇਤਾਂ ਵਿੱਚ ਖੜ੍ਹੀਆਂ ਸਬਜ਼ੀਆਂ ਸਮੇਤ ਅਤੇ ਹੋਰ ਕਈ ਕਿਸਮਾਂ ਦੀਆਂ ਪਨੀਰੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਹੋਵੇ| ਕਿਸਾਨਾਂ ਅਨੁਸਾਰ ਗੜੇਮਾਰੀ ਕਾਰਨ ਝੋਨੇ ਦੀ ਖੜੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ, ਕਿਉਂਕਿ ਗੜੇ੍ਹਮਾਰੀ ਨਾਲ ਝੋਨੇ ਦੀ ਮੁੰਝਰ ਝੜ ਕੇ ਦਾਣੇ ਹੇਠਾਂ ਡਿੱਗ ਪਏ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ’ਤੇ ਗੜੇਮਾਰੀ ਦੀ ਮਾਰ ਪੈਣ ਕਾਰਨ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਪ੍ਰਭਾਵਿਤ ਹੋਈ ਹੈ, ਇਸ ਲਈ ਕਿਸਾਨਾਂ ਦੀ ਹਮਾਇਤੀ ਕਹਾਉਂਦੀ ਪੰਜਾਬ ਸਰਕਾਰ ਕਿਸਾਨਾਂ ਲਈ ਤੁਰੰਤ ਮੁਆਵਜੇ ਦਾ ਐਲਾਨ ਕਰੇ|

ਅਜੀਤ ਡੈਸਕ 28-10-2026

ਪਿਛਲੀ ਖ਼ਬਰ ‘ਯੁਵਾ ਮੇਲਾ-2026’ ਨੂੰ ਸਫ਼ਲ ਬਣਾਉਣ ਲਈ ਯੂਨੀਵਰਸਿਟੀ ਵਲੋਂ ਤਿਆਰੀਆਂ ਤੇਜ਼ ਅਗਲੀ ਖ਼ਬਰ 20 ਹਜ਼ਾਰ ਰੁਪਏ ਖੋਹਣ ਦੇ ਦੋਸ਼ ’ਚ 3 ਅਣਪਛਾਤੇ ਬਦਮਾਸ਼ਾਂ ਵਿਰੁੱਧ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।