28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ਼ਿਵ ਸੈਨਾ ਛੱਡਣ ਵਾਲੇ ਸੁਰਿੰਦਰ ਰਾਵਤ ਭਾਜਪਾ ’ਚ ਸ਼ਾਮਿਲ

ਜਲੰਧਰ, 27 ਅਕਤੂਬਰ (ਸ਼ਿਵ)-ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਸ਼ਿਵ ਸੈਨਾ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸੁਰਿੰਦਰ ਰਾਵਤ ਦਾ ਪਾਰਟੀ ਵਿਚ ਸਵਾਗਤ ਕੀਤਾ ਗਿਆ।

ਅਜੀਤ ਡੈਸਕ 28-10-2026
ਜਲੰਧਰ, 27 ਅਕਤੂਬਰ (ਸ਼ਿਵ)-ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਸ਼ਿਵ ਸੈਨਾ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸੁਰਿੰਦਰ ਰਾਵਤ ਦਾ ਪਾਰਟੀ ਵਿਚ ਸਵਾਗਤ ਕੀਤਾ ਗਿਆ। ਅਜੈ ਭਗਤ ਨੂੰ ਸਥਾਨਕ ਸੰਸਥਾ ਸੈੱਲ ਦਾ ਮੁਖੀ, ਪੋਲਾ ਕੁਸ਼ਵਾਹਾ ਨੂੰ ਪੂਰਵਾਂਚਲ ਸੈੱਲ ਦਾ ਮੁਖੀ ਅਤੇ ਰਾਜੂ ਠਾਕੁਰ ਨੂੰ ਅੰਤਰ-ਰਾਜ ਸੈੱਲ ਦਾ ਮੁਖੀ ਨਿਯੁਕਤ ਕੀਤਾ ਗਿਆ। ਕਮਲ ਭਗਤ ਨੂੰ ਜ਼ਿਲ੍ਹਾ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਮੌਕੇ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਜਨਰਲ ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ, ਦੀਪਕ ਤੇਲੂ, ਸਕੱਤਰ ਹਿਮਾਂਸ਼ੂ ਸ਼ਰਮਾ, ਦਰਸ਼ਨ ਲਾਲ ਭਗਤ, ਵਿਸ਼ਨੂੰ ਜੋਸ਼ੀ, ਪ੍ਰਮੋਦ ਕਸ਼ਯਪ, ਸੁਭਾਸ਼ ਭਗਤ, ਅਸ਼ਵਨੀ ਭਗਤ, ਰਾਜ ਕੁਮਾਰ ਭਗਤ, ਦੀਪੂ ਭਗਤ, ਸਤਪਾਲ ਭਗਤ, ਮਦਨ ਲਾਲ ਭਗਤ ਅਤੇ ਰਾਜੀਵ ਭਗਤ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਟਿਊਬਵੈੱਲ ਬੰਦ ਹੋਣ ਨਾਲ ਮਾਸਟਰ ਤਾਰਾ ਸਿੰਘ ਨਗਰ ’ਚ ਪਾਣੀ ਦੀ ਭਾਰੀ ਕਿੱਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।