28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੀ.ਡੀ.ਏ.ਵੀ. ਐਮ.ਯੂ.ਐਨ. ਦਾ ਸਮਾਪਨ ਸਮਾਰੋਹ ਹੋਇਆ-ਏ ਲੈਗੇਸੀ ਰੀਵਿਜ਼ਿਟਿਡ

ਜਲੰਧਰ, 27 ਅਕਤੂਬਰ (ਅ. ਬ.)

ਅਜੀਤ ਡੈਸਕ 28-10-2026
ਜਲੰਧਰ, 27 ਅਕਤੂਬਰ (ਅ.ਬ.)-ਮਾਡਲ ਯੂਨਾਈਟਿਡ ਨੇਸ਼ਨਜ਼ ਵਿਸ਼ਵਿਕ ਪ੍ਰਸੰਗਿਕਤਾ ਦੇ ਮੁੱਦਿਆਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਦੇ ਵਿਹਾਰਕ ਹੱਲ ਲੱਭਣ ਵਿੱਚ ਨੌਜਵਾਨ ਮਨਾਂ ਨੂੰ ਸ਼ਾਮਿਲ ਕਰਨ ਲਈ ਇੱਕ ਜੀਵੰਤ ਮੰਚ ਹੈ। ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਕੈਂਟ ਵਲੋਂ ਪ੍ਰਿੰਸੀਪਲ ਡਾ. ਆਰ.ਐਸ. ਕੰਗ ਦੀ ਗਤੀਸ਼ੀਲ ਅਗਵਾਈ ਹੇਠ ਆਯੋਜਿਤ ਪੀ.ਡੀ.ਏ.ਵੀ. ਐਮ.ਯੂ.ਐਨ. ਇਸ ਮੈਗਾ ਸਮਾਗਮ ਦਾ ਸ਼ਾਨਦਾਰ ਢੰਗ ਨਾਲ ਸਮਾਪਨ ਹੋਇਆ। ਇਸ ਸਮਾਗਮ ਦਾ ਤਾਲਮੇਲ ਬਲਵਿੰਦਰ ਸਿੰਘ, ਡਾ. ਮਨੋਜ ਦੱਤਾ ਅਤੇ ਸ੍ਰੀਮਤੀ ਸੀਮਾ ਸ਼ਰਮਾ ਵਲੋਂ ਕੀਤਾ ਗਿਆ। ਪੀ.ਡੀ.ਏ.ਵੀ. ਐਮ.ਯੂ.ਐਨ. ਚੈਪਟਰ ਅੱਠ ਦੇ ਆਖਰੀ ਦਿਨ ਲਗਭਗ 700 ਵਿਦਿਆਰਥੀਆਂ ਨੇ ਚਰਚਾਵਾਂ ਜਾਰੀ ਰੱਖੀਆਂ ਅਤੇ ਵੱਖ-ਵੱਖ ਏਜੰਡਿਆਂ ’ਤੇ ਬਹਿਸ ਕਰਕੇ ਸਿੱਟਿਆਂ ’ਤੇ ਪਹੁੰਚੇ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਇੰਦਰਜੀਤ ਤਲਵਾੜ, ਵਾਈਸ ਚੇਅਰਮੈਨ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਸਨ । ਡਾ. ਏਕਤਾ ਖੋਸਲਾ, ਪ੍ਰਿੰਸੀਪਲ ਐਚ.ਐਮ.ਵੀ. ਕਾਲਜ, ਜਲੰਧਰ, ਸ੍ਰੀਮਤੀ ਸਵੀਨ ਪੁਰੀ, ਮੈਨੇਜਰ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਸ੍ਰੀਮਤੀ ਸੰਧਿਆ ਦੀਵਾਨ, ਪ੍ਰਿੰਸੀਪਲ ਕੈਂਬਰਿਜ ਸਕੂਲ, ਨਕੋਦਰ ਅਤੇ ਪ੍ਰਿੰਸੀਪਲ ਸੋਨਾਲੀ ਸ਼ਰਮਾ ਡੀਏਵੀ ਕਪੂਰਥਲਾ ਨੇ ਵੀ ਸਨਮਾਨਯੋਗ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਇੰਦਰਜੀਤ ਤਲਵਾੜ ਨੇ ‘ਵਸੁਧੈਵ ਕੁਟੁੰਬਕਮ’ - ਵਿਸ਼ਵ ਭਾਈਚਾਰੇ ਦੀ ਧਾਰਨਾ ਅਤੇ ਵੱਖ-ਵੱਖ ਰਾਸ਼ਟਰਾਂ ਵਿਚਕਾਰ ਵਿਚੋਲੇ ਵਜੋਂ ਸੰਯੁਕਤ ਰਾਸ਼ਟਰ ਦੀ ਭੂਮਿਕਾ ਬਾਰੇ ਗੱਲ ਕੀਤੀ। ਸ੍ਰੀਮਤੀ ਸਵੀਨ ਪੁਰੀ, ਮੈਨੇਜਰ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਨੇ ਇਸ ਮੈਗਾ ਸਮਾਗਮ ਨੂੰ ਹਕੀਕਤ ਬਣਾਉਣ ਵਿੱਚ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਤਨਵੀਰ ਸਿੰਘ, ਸੈਕਟਰੀ ਜਨਰਲ ਨੇ ਭਾਸ਼ਨ ਦਿੱਤਾ, ਜਿਸ ਵਿਚ ਉਸ ਨੇ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਯਾਦ ਕੀਤਾ। ਉਸ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸੈਕਟਰੀ ਜਨਰਲ ਨੇ ਫਿਰ ਬੈਟਨ ਪ੍ਰਿੰਸੀਪਲ ਡਾ. ਆਰ.ਐਸ. ਕੰਗ ਨੂੰ ਸੌਂਪੀ, ਜਿਨ੍ਹਾਂ ਨੇ ਅਗਲੇ ਸਾਲ ਇਸ ਨੂੰ ਮੁੜ ਲਿਆਉਣ ਦੇ ਵਾਅਦੇ ਨਾਲ ਕਾਨਫਰੰਸ ਬੰਦ ਹੋਣ ਦਾ ਐਲਾਨ ਕੀਤਾ। ਵੋਟ ਆਫ ਥੈਂਕਸ ਸੁਪਰਵਾਈਜ਼ਰ ਸ੍ਰੀ ਰਾਜ ਕੁਮਾਰ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦਾ ਸਮਾਪਨ ਜੋਸ਼ੀਲੇ ਭੰਗੜਾ ਅਤੇ ਰਾਸ਼ਟਰੀ ਗਾਣ ਨਾਲ ਹੋਇਆ।
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਟੈਲੈਂਟ ਹੰਟ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।