28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

< ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਸਮਾਗਮ ਜਲੰਧਰ , 27 ਅਕਤੂਬਰ ( ਐੱਮ . ਐੱਸ .

ਗੁਰਦੁਆਰਾ ਦੀਵਾਨ ਸਥਾਨ ਵਿਖੇ ਰਾਗੀ ਜਥੇ ਦਾ ਸਨਮਾਨ ਕਰਦੇ ਹੋਏ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਬੇਦੀ, ਸਰਬਜੀਤ ਸਿੰਘ ਬੇਦੀ, ਗੁਰਜੀਤ ਸਿੰਘ ਟੱਕਰ ਬਾਵਾ ਗਾਬਾ ਅਤੇ ਹੋਰ। ਤਸਵੀਰ : ਮੁਨੀਸ਼ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਭਾਈ ਕੁਲਬੀਰ ਸਿੰਘ ਦਾ ਜਥਾ ਕੀਰਤਨ ਦੀ ਹਾਜ਼ਰੀ ਭਰਦਾ ਹੋਇਆ। ਤਸਵੀਰ : ਮੁਨੀਸ਼ ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ) ਵਿਖੇ ਸੰਤ ਜਵਾਲਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ ਕੀਰਤਨ ਦੀ ਹਾਜ਼ਰੀ ਭਰਦੇ ਹੋਏ। ਤਸਵੀਰ : ਮੁਨੀਸ਼ 28-10-2026
< ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਸਮਾਗਮ ਜਲੰਧਰ , 27 ਅਕਤੂਬਰ ( ਐੱਮ . ਐੱਸ . ਲੋਹੀਆ )- ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ । ਇਸ ਸੰਬੰਧੀ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ । ਸਜਾਏ ਗਏ ਦੀਵਾਨ ਅੰਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ । ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਿੰਦਰਪਾਲ ਸਿੰਘ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ , ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਸਾਹਿਬ ਸਿੰਘ ‘ ਲੱਖਣਾ ’ ਨੇ ਸੰਗਤ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ । ਗੁਰਮਤਿ ਸਿੱਖਿਆ ਸਭਾ ਦੇ ਸਿਖਿਆਰਥੀਆਂ ਨੇ ਕਥਾ , ਕੀਰਤਨ , ਲੈਕਚਰ ਅਤੇ ਗੁਰਮਤਿ ਵੀਚਾਰਾਂ ਦੁਆਰਾ ਸੰਗਤ ਤੋਂ ਅਸੀਸ ਪ੍ਰਾਪਤ ਕੀਤੀ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਆਈ ਹੋਈ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ । ਇਸ ਮੌਕੇ ਬੇਅੰਤ ਸਿੰਘ ਸਰਹੱਦੀ , ਕੋਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਐਡਵੋਕੇਟ , ਸਕੱਤਰ ਇੰਦਰਪਾਲ ਸਿੰਘ , ਜਗਜੀਤ ਸਿੰਘ ਕੈਸ਼ੀਅਰ , ਬਲਵਿੰਦਰ ਸਿੰਘ ਹੇਅਰ , ਅਕਾਲੀ ਰਛਪਾਲ ਸਿੰਘ , ਸੁਰਿੰਦਰ ਸਿੰਘ ਸਿਆਲ , ਚਰਨਜੀਤ ਸਿੰਘ ਲੁਬਾਣਾ , ਗੁਰਜੀਤ ਸਿੰਘ ਪੋਪਲੀ , ਗੁਰਦੀਪ ਸਿੰਘ ਬਵੇਜਾ , ਹਰਬੰਸ ਸਿੰਘ ਅਤੇ ਹੋਰ ਹਾਜ਼ਰ ਸਨ । < ਗੁਰਦੁਆਰਾ ਮਾਡਲ ਟਾਊਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ , ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਦਰਬਾਰ ਹਾਲ ਨੂੰ ਫੁੱਲਾਂ ਨਾਲ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲਾਈਟਾਂ ਨਾਲ ਸਜਾਇਆ ਗਿਆ । ਸਵੇਰ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ , ਜਿਨ੍ਹਾਂ ’ ਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ । ਭਾਈ ਆਤਮਾ ਸਿੰਘ ਅਤੇ ਭਾਈ ਸੁਖਰਾਜ ਸਿੰਘ ਦੇ ਜਥੇ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ । ਕਥਾਵਾਚਕ ਭਾਈ ਪਰਮਜੀਤ ਸਿੰਘ ਅਤੇ ਬੀਬੀ ਜਸਜੀਤ ਕੌਰ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਸਿਧਾਂਤਾਂ ’ ਤੇ ਰੋਸ਼ਨੀ ਪਾਉਂਦੇ ਹੋਏ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ ਤੇ ਚੱਲਣ ਲਈ ਪ੍ਰੇਰਿਤ ਕੀਤਾ । ਸਮਾਗਮ ਦੌਰਾਨ ਪ੍ਰਧਾਨ ਮਹਿੰਦਰਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਤੇਜਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਸਪ੍ਰੀਤ ਸਿੰਘ ਸੇਠੀ , ਕੰਵਲਜੀਤ ਸਿੰਘ ਕੋਛੜ , ਡਾ . ਐੱਚ . ਐੱਮ . ਹੁਰੀਆ , ਪਰਮਿੰਦਰ ਸਿੰਘ ( ਕਪੂਰਥਲਾ ਗਰੁੱਪ ), ਜੁਗਿੰਦਰ ਸਿੰਘ ਗੁੰਬਰ , ਕੁਲਤਾਰਨ ਸਿੰਘ ਅਨੰਦ , ਐੱਚ . ਐੱਸ . ਭਸੀਨ , ਐੱਚ . ਐੱਸ . ਕਾਕਾ , ਗਗਨਦੀਪ ਸਿੰਘ ਸੇਠੀ , ਕੈਪਟਨ ਸਤਿੰਦਰਪਾਲ ਸਿੰਘ , ਪੀ . ਐੱਸ . ਓਬਰਾਏ , ਲਖਬੀਰ ਸਿੰਘ ਛਾਬੜਾ , ਡਾ . ਸਤਿੰਦਰ ਸਿੰਘ ਬਜਾਜ , ਡਾ . ਅਮਨਦੀਪ ਸਿੰਘ , ਸੀ . ਏ . ਨਰਿੰਦਰ ਸਿੰਘ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਗੁਰੂ ਘਰ ਵਿਖੇ ਨਤਮਸਤਕ ਹੋਏ । < ਗੁਰਦੁਆਰਾ ਨੌਵੀਂ ਪਾਤਿਸ਼ਾਹੀ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ , ਗੁਰੂ ਤੇਗ ਬਹਾਦਰ ਨਗਰ , ਜਲੰਧਰ ਵਿਖੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ । ਇਨ੍ਹਾਂ ਸਮਾਗਮਾਂ ਦੌਰਾਨ ਭਾਈ ਕੁਲਬੀਰ ਸਿੰਘ ( ਦਮਦਮੀ ਟਕਸਾਲ ) ਅਤੇ ਭਾਈ ਗੁਰਪਿੰਦਰ ਸਿੰਘ ( ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ) ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ । ਕਥਾਵਾਚਕ ਗਿਆਨੀ ਬਲਜੀਤ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਗੀ ਜੱਥਿਆਂ ਦਾ ਸਨਮਾਨ ਕੀਤਾ ਗਿਆ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ , ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁੱਕਰਾਲ , ਸਕੱਤਰ ਕੰਵਲਜੀਤ ਸਿੰਘ , ਜੁਗਿੰਦਰ ਸਿੰਘ ਲਾਇਲਪੁਰੀ , ਪਰਮਜੀਤ ਸਿੰਘ ਕਾਨ੍ਹਪੁਰੀ , ਸੁਰਜੀਤ ਸਿੰਘ ਸੇਤੀਆ , ਹਰਜਿੰਦਰ ਸਿੰਘ ਲੈਂਡਲਾਰਡ , ਤਜਿੰਦਰਪਾਲ ਸਿੰਘ ਭਾਟੀਆ , ਗੁਰਵਿੰਦਰ ਸਿੰਘ ਚੋਪੜਾ , ਹਰਪ੍ਰੀਤ ਸਿੰਘ ਮਝੈਲ ਅਤੇ ਹੋਰ ਹਾਜ਼ਰ ਸਨ । < ਗੁਰਦੁਆਰਾ ਡੇਰਾ ਸੰਤਗੜ੍ਹ ਡੇਰਾ ਸੰਤਗੜ੍ਹ ( ਹਰਖੋਵਾਲ ), ਨੇੜੇ ਸਪੋਰਟਸ ਕਾਲਜ , ਜਲੰਧਰ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ । ਹਰਖੋਵਾਲੀਏ ਸੰਪ੍ਰਦਾਇ ਦੇ ਮੌਜੂਦਾ ਮੁਖੀ ਬਾਬਾ ਭਗਵਾਨ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਬਾਬਾ ਹਰਪ੍ਰੀਤ ਸਿੰਘ ( ਚੋਮੋ ਵਾਲੇ ), ਭਾਈ ਰਵਿੰਦਰ ਸਿੰਘ ( ਹਜ਼ੂਰੀ ਰਾਗੀ ਗੁਰਦੁਆਰਾ ਸੰਤਗੜ੍ਹ , ਜਲੰਧਰ ), ਭਾਈ ਸਿਮਰਜੀਤ ਸਿੰਘ ( ਸਿੰਘਪੁਰਾ ) ਅਤੇ ਸੰਤ ਜਵਾਲਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਜੱਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ । ਭਾਈ ਹਰੀ ਸਿੰਘ ( ਸੰਤਗੜ੍ਹ ਵਾਲਿਆਂ ) ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨਾਲ ਗੁਰਇਤਿਹਾਸ ਦੀ ਸਾਂਝ ਪਾਈ । ਬਾਬਾ ਭਗਵਾਨ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਗੁਰਬਾਣੀ ਦੁਆਰਾ ਗੁਰੂ ਚਰਨਾ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ । < ਗੁਰਦੁਆਰਾ ਚੌਕ ਅੱਡਾ ਹੁਸ਼ਿਆਰਪੁਰ ਬੀਬੀ ਭਾਨੀ ਜੀ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਇਸ ਸੰਬੰਧੀ ਸਜਾਏ ਵਿਸ਼ੇਸ਼ ਦੀਵਾਨਾਂ ਅੰਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ । ਸਮਾਗਮ ਦੌਰਾਨ ਭਾਈ ਪਵਨੀਤ ਸਿੰਘ , ਭਾਈ ਅਜਮੇਰ ਸਿੰਘ , ਭਾਈ ਗੁਰਪਾਲ ਸਿੰਘ , ਇਸਤਰੀ ਸਤਿਸੰਗ ਸਭਾ ਅਤੇ ਬੀਬੀ ਭਾਨੀ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਕੀਰਤਨ ਅਤੇ ਕਥਾ ਦੁਆਰਾ ਹਾਜ਼ਰੀ ਲਗਵਾਈ । ਅਰਦਾਸ ਉਪਰੰਤ ਗੁਰੂ ਕੇ ਲ ੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ( ਹੀਰਾ ਭਾਟੀਆ ), ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ , ਜਨਰਲ ਸਕੱਤਰ ਮੱਖਣ ਸਿੰਘ , ਸਰਦਾਰਾ ਸਿੰਘ ਮੱਕੜ , ਬੂਟਾ ਸਿੰਘ ਭਾਟੀਆ , ਮਨਮਹਿੰਦਰ ਸਿੰਘ ਸੰਧਲ , ਜੋਗਿੰਦਰ ਸਿੰਘ ਨੋਨਾ , ਬੀਬੀ ਸੁਰਿੰਦਰ ਕੌਰ ( ਜਨਤਾ ਕੋਚ ), ਬੀਬੀ ਪਰਮਿੰਦਰ ਕੌਰ ਮੱਕੜ , ਬੀਬੀ ਰੁਪਿੰ ਦਰ ਕੌਰ ਭਾਟੀਆ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਇੰਦਰਾ ਕਾਲੋਨੀ ’ਚ 2 ਮਹੀਨਿਆਂ ਤੋਂ ਸੀਵਰੇਜ ਬੰਦ, ਲੋਕ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਅਗਲੀ ਖ਼ਬਰ ਕਾਰ ਸਵਾਰ ਦੀ ਲਾਪ੍ਰਵਾਹੀ ਨੇ ਲਈ 11 ਮਹੀਨੇ ਦੀ ਬੱਚੀ ਦੀ ਜਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।