ਕਿਸ਼ਨਗੜ੍ਹ ਵਿਖੇ ਸਾਲਾਨਾ ਜਾਗਰਣ 31 ਨੂੰ
ਕਿਸ਼ਨਗੜ੍ਹ, 24 ਅਕਤੂਬਰ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਜਾਗਰਣ ਪ੍ਰਬੰਧਕ ਕਮੇਟੀ ਵਲੋਂ ਮਹਾਮਾਈ ਦਾ ਸਾਲਾਨਾ ਜਾਗਰਣ 31 ਅਕਤੂਬਰ ਸਨਿਚਰਵਾਰ ਨੂੰ ਮਹਾਮਾਈ ਦੀ ਉਸਤਤ ’ਚ ਸਜਾਏ ਗਏ ਵਿਸ਼ਾਲ ਸੁੰਦਰ ਭਵਨਾਂ ’ਚ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਗਰਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਨੂ ਚੋਪੜਾ, ਅਮਨਦੀਪ ਹਨੀ, ਬੱਬੀ ਫੁੱਲ, ਸੁਖਦੇਵ ਸਿੰਘ, ਅਬਜਿੰਦਰ ਕੈਂਥ, ਅਮਰੀਕ ਸਿੰਘ, ਨਿਖਲ, ਪ੍ਰਦੀਪ ਸਿੰਘ, ਹੈਪੀ ਢਿੱਲੋ, ਸਮੀਰ ਗਾਂਧੀ, ਜਸਕਰਨ, ਤਰਨ ਸੋਂਧੀ ਆਦਿ ਸਭ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜਾਗਰਣ ਦੌਰਾਨ ਮਹੰਤ ਸਤਨਾਮ ਪਤਾਰਾ, ਗਾਇਕ ਅਕਾਸ਼ ਖਾਨ ਅਤੇ ਗਾਇਕ ਸੰਨੀ ਪ੍ਰਿੰਸ ਜੋ ਕਿ ਸਾਰੀ ਰਾਤ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਅਜੀਤ ਡੈਸਕ
25-10-2026