25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰੇਨਬੋ ਪਬਲਿਕ ਸਕੂਲ ਤੇ ਰੇਨਬੋ ਸਟਾਰਸ ’ ਚ ਭਗਵਾਨ ਵਾਲਮੀਕਿ ਜੈਅੰਤੀ ਮਨਾਈ

ਆਦਮਪੁਰ, 24 ਅਕਤੂਬਰ (ਰਮਨ ਦਵੇਸਰ)-ਰੇਨਬੋ ਪਬਲਿਕ ਸਕੂਲ ਸੱਤੋਵਾਲੀ ਆਦਮਪੁਰ ਤੇ ਰੇਨਬੋ ਸਟਾਰਸ ਦੇ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਮਨਾਈ ਗਈ। ਜਿਸ ਦੀ ਪ੍ਰਧਾਨਗੀ ਸਕੂਲ ਦੇ ਮੈਨੇਜਰ ਜੋਧ ਸਿੰਘ ਡੋਗਰਾ ਤੇ ਪ੍ਰਿੰਸੀਪਲ ਸੰਧਿਆ ਖੁਰਾਣਾ ਦੇ ਦੁਆਰਾ ਕੀਤੀ ਗਈ।

ਅਜੀਤ ਡੈਸਕ 25-10-2026
ਆਦਮਪੁਰ, 24 ਅਕਤੂਬਰ (ਰਮਨ ਦਵੇਸਰ)-ਰੇਨਬੋ ਪਬਲਿਕ ਸਕੂਲ ਸੱਤੋਵਾਲੀ ਆਦਮਪੁਰ ਤੇ ਰੇਨਬੋ ਸਟਾਰਸ ਦੇ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਮਨਾਈ ਗਈ। ਜਿਸ ਦੀ ਪ੍ਰਧਾਨਗੀ ਸਕੂਲ ਦੇ ਮੈਨੇਜਰ ਜੋਧ ਸਿੰਘ ਡੋਗਰਾ ਤੇ ਪ੍ਰਿੰਸੀਪਲ ਸੰਧਿਆ ਖੁਰਾਣਾ ਦੇ ਦੁਆਰਾ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਭਗਵਾਨ ਵਾਲਮੀਕਿ ਦੀ ਫੋਟੋ ਉੱਤੇ ਫੁੱਲ ਚੜ੍ਹਾਏ ਗਏ ਤੇ ਚਾਰਾਂ ਸਦਨਾਂ ਦੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਬਾਰੇ ਦੱਸਿਆ ਗਿਆ। ਇਸ ਦੌਰਾਨ ਨੰਨ੍ਹੇ- ਮੁੰਨੇ ਬੱਚਿਆਂ ਨੇ ਲਵ ਕੁਸ਼ ਦਾ ਰੂਪ ਧਾਰਨ ਕਰਕੇ ਤੇ ਸ਼ਬਦ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਸਕੂਲ ਦੇ ਮੈਨੇਜਰ ਤੇ ਪ੍ਰਿੰਸੀਪਲ ਨੇ ਆਪਣੇ ਸ਼ੁਭ ਵਿਚਾਰਾਂ ਦੁਆਰਾ ਸਭ ਨੂੰ ਸ਼ੁਭਕਾਮਨਾਮਾ ਦਿੱਤੀਆਂ ਤੇ ਬੱਚਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਉੱਪਰ ਚੱਲਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬੋਰਡ ਆਫ਼ ਮੈਨੇਜਮੈਂਟ ਦੀ 12 ਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।