22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦੁਸਾਂਝ ਕਲਾਂ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ’ਚੋਂ ਕੀਤਾ ਦੂਸਰਾ ਸਥਾਨ ਹਾਸਿਲ

ਦੁਸਾਂਝ ਕਲਾਂ, 21 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਹੈਂਡਬਾਲ ਕੋਚਿੰਗ ਸੈਂਟਰ ਦੋਸਾਂਝ ਕਲਾਂ ਦੀਆਂ ਅੰਡਰ 14 ਸਾਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ 2026 ਜੋ ਕਿ ਫਰੀਦਕੋਟ ਵਿਖੇ ਹੋਈਆਂ ਸੀ । ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 22-10-2026
ਦੁਸਾਂਝ ਕਲਾਂ, 21 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਹੈਂਡਬਾਲ ਕੋਚਿੰਗ ਸੈਂਟਰ ਦੋਸਾਂਝ ਕਲਾਂ ਦੀਆਂ ਅੰਡਰ 14 ਸਾਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ 2026 ਜੋ ਕਿ ਫਰੀਦਕੋਟ ਵਿਖੇ ਹੋਈਆਂ ਸੀ । ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਜਲੰਧਰ ਦੀ 16 ਮੈਂਬਰੀ ਟੀਮ ਵਿੱਚ 10 ਖਿਡਾਰਨਾਂ ਦੁਸਾਂਝ ਕਲਾਂ ਕੋਚਿੰਗ ਸੈਂਟਰ ਦੀਆਂ ਸਨ । ਇਸ ਟੀਮ ’ਚ ਚੱਕ ਦੇਸ ਰਾਜ ਤੋਂ ਨੀਤਿਕਾ, ਲਾਦੀਆਂ ਤੋਂ ਸੋਨਾਕਸ਼ੀ, ਇੰਦਣਾ ਤੋਂ ਪੱਲਵੀ, ਦੁਸਾਂਝ ਕਲਾਂ ਤੋਂ ਮੰਨਤ, ਅਲੀਸ਼ਾ, ਰੇਨੁਕਾ, ਸੁਨੈਨਾ, ਸੰਜਨਾ ਅਤੇ ਪਿੰਡ ਕਾਲ਼ੇ ਤੋਂ ਜਸਮੀਨ ਤੇ ਰੌਸ਼ਨੀ ਸ਼ਾਮਿਲ ਸਨ । ਇਸ ਟੀਮ ਨੇ ਫਿਰੋਜ਼ਪੁਰ, ਬਠਿੰਡਾ, ਹੁਸ਼ਿਆਰਪੁਰ ਆਦਿ ਟੀਮਾਂ ਨੂੰ ਹਰਾ ਕੇ ਫਾਇਨਲ ’ਚ ਜਗ੍ਹਾ ਬਣਾਈ ਸੀ। ਇਸ ਰੋਮਾਂਚਿਕ ਫਾਇਨਲ ਮੈਚ ਵਿੱਚ ਟੀਮ ਨੇ ਵਾਧੂ ਸਮੇਂ ਵਿੱਚ ਰੋਪੜ ਟੀਮ ਤੋਂ 19-18 ਦੇ ਫ਼ਰਕ ਨਾਲ ਹਾਰੀ । ਕੋਚ ਕੁਲਵਿੰਦਰ ਸਿੰਘ ਦੁਸਾਂਝ ਅਤੇ ਸੋਮ ਨਾਥ ਨੇ ਦੱਸਿਆ ਕਿ ਸਾਰੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ । ਚੱਕ ਦੇਸ ਰਾਜ ਦੀ ਨੀਤਿਕਾ ਦੀ ਸ਼ਾਨਦਾਰ ਖੇਡ ਕਰਕੇ ਉਸ ਨੂੰ ਬੈਸਟ ਪਲੇਅਰ ਐਲਨਿਆਂ ਗਿਆ । ਖੇਡਾਂ ਦਾ ਸਾਥ ਦੇ ਰਹੇ ਸਾਰੇ ਖੇਡ ਪ੍ਰੇਮੀਆਂ, ਪਿੰਡ ਤੇ ਇਲਾਕਾ ਨਿਵਾਸੀਆਂ ਤੇ ਖ਼ਾਸ ਕਰਕੇ ਐਨ. ਆਰ .ਆਈ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਜ਼ਿਲ੍ਹਾ ਹੈਂਡਬਾਲ ਕੋਚ ਕੁਲਵਿੰਦਰ ਸਿੰਘ ਦੁਸਾਂਝ, ਡੀ . ਪੀ . ਈ ਸ਼੍ਰੀ ਸੋਮ ਨਾਥ ਅਤੇ ਵੱਖ - ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਬੱਚਿਆਂ ਦੇ ਮਾਂ ਬਾਪ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ 1390 ਘਰਾਂ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬੀਬੀ ਇੰਦਰਜੀਤ ਕੌਰ ਮਾਨ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।