ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ ਮਨਾਇਆ ਪੁਲਿਸ ਯਾਦਗਾਰੀ ਦਿਵਸ
ਫਿਲੌਰ, 21 ਅਕਤੂਬਰ (ਵਿਪਨ ਗੈਰੀ)-ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਪੁਲਿਸ ਕਰਮਚਾਰੀਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਿਜਦਾ ਕਰਨ ਲਈ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਰਸਮੀ ਪਰੇਡ ਕਰਵਾਈ ਗਈ ਅਤੇ ਸ਼ਹੀਦਾਂ ਦੇ ਨਾਂਅ ਪੜ੍ਹੇ ਗਏ।
ਅਜੀਤ ਡੈਸਕ
22-10-2026