09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਐਲ. ਕੇ. ਸੀ. ਟੀ. ਸੀ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 8 ਅਕਤੂਬਰ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲ. ਕੇ.

ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲ.ਕੇ.ਸੀ.ਟੀ.ਸੀ.), ਜਲੰਧਰ ਦੇ ਵਿਦਿਆਰਥੀਆਂ ਨੇ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਜਾਰੀ ਸਾਲ 2026 ਦੀ ਮੈਰਿਟ ਸੂਚੀ ’ਚ ਵੱਖ-ਵੱਖ ਕੋਰਸਾਂ ’ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕੇ.ਸੀ.ਐਲ. ਗਰੁੱਪ ਦੇ ਨਿਰਦੇਸ਼ਕ ਅਕਾਦਮਿਕ ਮਾਮਲੇ ਸੁਖਬੀਰ ਸਿੰਘ ਚੱਠਾ ਅਤੇ ਐਲ.ਕੇ.ਸੀ.ਟੀ.ਸੀ. ਦੇ ਨਿਰਦੇਸ਼ਕ ਡਾ. ਆਰ. ਐਸ. ਦੇਓਲ ਨੇ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਅਨੁਸ਼ਾਸਿਤ ਮਾਰਗਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੇ.ਸੀ.ਐਲ. ਗਰੁੱਪ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਮੈਰਿਟ ਸੂਚੀ ਅਨੁਸਾਰ ਬੀ.ਵੌਕ. ਸਾਫਟਵੇਅਰ ਡਿਵੈਲਪਮੈਂਟ ਵਿੱਚ ਤਨਵੀ ਨੇ 9.37 ਐਸ.ਜੀ.ਪੀ.ਏ. ਨਾਲ, ਬੀ.ਐੱਸ.ਸੀ. ਗ੍ਰਾਫਿਕਸ ਅਤੇ ਵੈੱਬ ਡਿਜ਼ਾਈਨਿੰਗ ਵਿੱਚ ਰਿਸ਼ੁਭ ਨੇ 8.89 ਐਸ.ਜੀ.ਪੀ.ਏ. ਨਾਲ ਅਤੇ ਬੀ.ਟੈਕ. ਡਾਟਾ ਸਾਇੰਸ ਲੈਟਰਲ ਐਂਟਰੀ ਵਿੱਚ ਰਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੂਜੇ ਸਥਾਨ ’ਤੇ ਬੀ.ਟੈਕ. ਡਾਟਾ ਸਾਇੰਸ ਦੇ ਸਰਬਜੋਤ ਸਿੰਘ, ਬੀ.ਟੈਕ. ਮਕੈਨਿਕਲ ਇੰਜੀਨੀਅਰਿੰਗ ਲੈਟਰਲ ਐਂਟਰੀ ਦੇ ਮੋਹਿਤ ਸਿੰਘ, ਬੀ.ਵੌਕ. ਆਟੋਮੋਬਾਈਲ ਸਰਵਿਸਿੰਗ ਦੇ ਆਸ਼ੀਸ਼ ਸੰਪਲਾ ਅਤੇ ਐਮ.ਐੱਸ.ਸੀ. ਮੈਡੀਕਲ ਦੇ ਕੋਮਲ ਨੇ ਸਥਾਨ ਬਣਾਇਆ। ਕੋਮਲ ਨੇ ਨਵੰਬਰ 2025 ਸੈਸ਼ਨ ਵਿੱਚ 9.12 ਐਸ.ਜੀ.ਪੀ.ਏ. ਹਾਸਲ ਕੀਤਾ। ਇਸੇ ਤਰ੍ਹਾਂ ਬੀ.ਵੌਕ. ਸਾਫਟਵੇਅਰ ਡਿਵੈਲਪਮੈਂਟ ਵਿੱਚ ਭਵਨੀਤ ਕੌਰ, ਮਹਿਕ ਅਤੇ ਰੌਨਿਕ ਨੇ ਕ੍ਰਮਵਾਰ ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ, ਜਦਕਿ ਬੀ.ਐੱਸ.ਸੀ. ਗ੍ਰਾਫਿਕਸ ਅਤੇ ਵੈੱਬ ਡਿਜ਼ਾਈਨਿੰਗ ਵਿੱਚ ਅਰਮਾਨ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਬੀ.ਵੌਕ. ਹਾਸਪਿਟੈਲਿਟੀ ਅਤੇ ਕੇਟਰਿੰਗ ਮੈਨੇਜਮੈਂਟ ਦੀ ਸ਼ਾਨੂ, ਬੈਚਲਰ ਆਫ਼ ਕਾਮਰਸ ਆਨਰਜ਼ ਦੀ ਸੰਧਿਆ, ਬੀ.ਐੱਸ.ਸੀ. ਗ੍ਰਾਫਿਕਸ ਅਤੇ ਵੈੱਬ ਡਿਜ਼ਾਈਨਿੰਗ ਦੀ ਗੁਨ ਗੁਨ ਤੇ ਨੰਦਿਨੀ ਰਾਣਾ, ਬੀ.ਐੱਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨੋਲੋਜੀ ਦੀ ਸੰਧਿਆ ਯਾਦਵ ਅਤੇ ਐਮ.ਸੀ.ਏ. ਦੀ ਮੁਸਕਾਨ ਨੇ ਵੀ ਯੂਨੀਵਰਸਿਟੀ ਦੇ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚ ਆਪਣਾ ਸਥਾਨ ਬਣਾਇਆ।
ਪਿਛਲੀ ਖ਼ਬਰ ਆਰ.ਟੀ.ਓ. ਵਲੋਂ ਦਫ਼ਤਰ ਦੀ ਅਚਨਚੇਤ ਚੈਕਿੰਗ, ਲੋਕਾਂ ਦੇ ਮਸਲੇ ਹੱਲ ਕਰਨ ਲਈ ਸਖ਼ਤ ਹਦਾਇਤਾਂ ਅਗਲੀ ਖ਼ਬਰ ਸੋਫੀ ਪਿੰਡ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।