04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਸ਼ਾਨਦਾਰ ‘ਫਰੈਸ਼ਰਜ਼’ ਪਾਰਟੀ

ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਅਤੇ ਆਈ. ਟੀ.

ਅਜੀਤ ਡੈਸਕ 04-10-2026
ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਇੱਕ ਰੰਗਾਰੰਗ ਅਤੇ ਉਤਸ਼ਾਹਪੂਰਨ ਫਰੈਸ਼ਰਜ਼ ਪਾਰਟੀ ਕਰਵਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਆਪਣੇ ਅਕਾਦਮਿਕ ਸਫ਼ਰ ਦਾ ਭਰਪੂਰ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ, ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਉੱਤਮਤਾ ਵੱਲ ਵਧਣ ਲਈ ਉਤਸ਼ਾਹਿਤ ਕੀਤਾ।ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਨਵੇਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਸਫ਼ਲ ਅਤੇ ਗਿਆਨਵਰਧਕ ਅਕਾਦਮਿਕ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਅਕਾਦਮਿਕ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਖਾਸ ਖਿੱਚ ਮਿਸਟਰ ਫਰੈਸ਼ਰ ਮੋਕਸ਼ ਅਤੇ ਮਿਸ ਫਰੈਸ਼ਰ ਐਵਲੀਨ ਦੀ ਚੋਣ ਰਹੀ । ਇਸ ਤੋਂ ਇਲਾਵਾ ਮਿਸਟਰ ਡੈਜ਼ਲ ਮਨਤੇਜ, ਮਿਸ ਦੀਵਾ ਰੋਸ਼ਨੀ, ਮਿਸਟਰ ਇੰਟੈਲੈਕਚੁਅਲ ਚਰਨਜੀਤ, ਮਿਸ ਇੰਟੈਲੈਕਚੁਅਲ ਜਸਲੀਨ ਕੌਰ ਅਤੇ ਸ਼ੋਅ ਸਟਾਪਰ ਪਰਵੀਨ ਕੌਰ ਦੇ ਖਿਤਾਬ ਵੀ ਪ੍ਰਦਾਨ ਕੀਤੇ ਗਏ।ਸਮਾਗਮ ਦੌਰਾਨ ਬੰਪਰ ਇਨਾਮ ਵੀ ਰੱਖਿਆ ਗਿਆ, ਜਿਸ ਨੂੰ ਹਰਪ੍ਰੀਤ ਕੌਰ ਅਤੇ ਕਾਰਤਿਕ ਨੇ ਜਿੱਤਿਆ। ਇਸ ਮੌਕੇ ਪ੍ਰੋ. ਸੰਦੀਪ ਬੱਸੀ, ਪ੍ਰੋ. ਮਨਦੀਪ ਸਿੰਘ ਭਾਟੀਆ, ਡਾ. ਸੰਦੀਪ ਸਿੰਘ, ਡਾ. ਮਨਪ੍ਰੀਤ ਲੇਹਲ, ਪ੍ਰੋ. ਰਤਨਾਕਰ ਮਾਨ, ਡਾ. ਦਲਜੀਤ ਕੌਰ, ਪ੍ਰੋ. ਨਵਨੀਤ ਕੌਰ ਅਤੇ ਪ੍ਰੋ. ਐਨੀ ਗੋਇਲ ਸਮੇਤ ਵਿਭਾਗ ਦੇ ਹੋਰ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਫਰੈਸ਼ਰਜ਼ ਪਾਰਟੀ ਦਾ ਸੰਚਾਲਨ ਪ੍ਰੋ. ਰਵਿੰਦਰ ਕੌਰ, ਪ੍ਰੋ. ਰਾਖੀ ਅਤੇ ਪ੍ਰੋ. ਜਸਦੀਪ ਸਿੰਘ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਸਾਈਂ ਦਾਸ ਸਕੂਲ ਦੀ ਗਰਾਊਂਡ ’ਚ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਆਰੰਭ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਜੂਡੋ ਲੜਕੀਆਂ ਦੇ 36 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚੋ ਮੁਸਕਾਨ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।