29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਜਪਾ ਨੇ ਵੋਟ ਚੋਰੀ ਕਰ ਕੇ ਵੱਖ-ਵੱਖ ਚੋਣਾਂ ’ਚ ਜਿੱਤ ਹਾਸਿਲ ਕੀਤੀ-ਬਲਵਿੰਦਰ ਸਿੰਘ ਧਾਲੀਵਾਲ

ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ’ਤੇ ਵੋਟ ਚੋਰੀ ਦੇ ਮੁੱਦੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗਿ੍ਫ਼ਤਾਰੀ ਦੀ ਮੰਗ ’ਤੇ ਉਨ੍ਹਾਂ ਵਲੋਂ ਕਥਿਤ ਤੌਰ ’ਤੇ ਕੀਤੇ ਗਏ ਕੁੱਝ ਗਲਤ ਫ਼ੈਸਲਿਆਂ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਵਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਮੂਹਰੇ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਧਰਨਾ ਦਿੱਤਾ ਗਿਆ | ਰੋਹ ਵਿਚ ਆਏ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ 2014 ਤੋਂ ਲੈ ਕੇ 2024 ਤੱਕ ਦੇਸ਼ ਵਿਚ ਪਾਰਲੀਮੈਂਟ ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਥਿਤ ਤੌਰ ‘ਤੇ ਬੇਨਿਯਮੀਆਂ ਕਰਕੇ ਜਿੱਤ ਹਾਸਿਲ ਕੀਤੀ ਤੇ ਹੁਣ ਐਸ. ਆਈ.

ਅਜੀਤ ਡੈਸਕ 29-09-2026
ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ’ਤੇ ਵੋਟ ਚੋਰੀ ਦੇ ਮੁੱਦੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗਿ੍ਫ਼ਤਾਰੀ ਦੀ ਮੰਗ ’ਤੇ ਉਨ੍ਹਾਂ ਵਲੋਂ ਕਥਿਤ ਤੌਰ ’ਤੇ ਕੀਤੇ ਗਏ ਕੁੱਝ ਗਲਤ ਫ਼ੈਸਲਿਆਂ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਵਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਮੂਹਰੇ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਧਰਨਾ ਦਿੱਤਾ ਗਿਆ | ਰੋਹ ਵਿਚ ਆਏ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ 2014 ਤੋਂ ਲੈ ਕੇ 2024 ਤੱਕ ਦੇਸ਼ ਵਿਚ ਪਾਰਲੀਮੈਂਟ ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਥਿਤ ਤੌਰ ‘ਤੇ ਬੇਨਿਯਮੀਆਂ ਕਰਕੇ ਜਿੱਤ ਹਾਸਿਲ ਕੀਤੀ ਤੇ ਹੁਣ ਐਸ.ਆਈ.ਆਰ. ਦੀ ਆੜ ਵਿਚ ਚੋਣ ਕਮਿਸ਼ਨ ਦੇ ਆਈ.ਟੀ. ਸੈੱਲ ਦੀ ਡਾਇਰੈਕਟਰ ਵਲੋਂ ਕਥਿਤ ਤੌਰ ’ਤੇ ਵੱਖ-ਵੱਖ ਰਾਜਾਂ ਵਿਚ ਯੋਗ ਵਿਅਕਤੀਆਂ ਦੀਆਂ ਵੋਟਾਂ ਕੱਟ ਕੇ ਬੋਗਸ ਵੋਟਾਂ ਬਣਾਈਆਂ ਜਾ ਰਹੀਆਂ ਹਨ, ਜੋ ਬਹੁਤ ਹੀ ਗੰਭੀਰ ਮੁੱਦਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ 2 ਸਾਲ ਪਹਿਲਾਂ ਵੋਟ ਚੋਰੀ ਦਾ ਮੁੱਦਾ ਉਭਾਰਿਆ ਸੀ ਤੇ ਹੁਣ ਇਸ ਮਾਮਲੇ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਵੋਟ ਚੋਰੀ ਸਬੰਧੀ ਉਠਾਇਆ ਗਿਆ ਮੁੱਦਾ ਸੱਚ ਸਾਬਿਤ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਤੇ ਜਿਹੜੇ ਵੀ ਯੋਗ ਵੋਟਰਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਦੀ ਜਾਂਚ ਕਰਵਾ ਕੇ ਸਬੰਧਿਤ ਵਿਅਕਤੀਆਂ ਨੂੰ ਸਜਾਵਾਂ ਦਿੱਤੀਆਂ ਜਾਣ | ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਤੱਕ ਚੋਣ ਕਮਿਸ਼ਨ ਵਲੋਂ ਦੇਸ਼ ਵਿਚ 13 ਕਰੋੜ ਲੋਕਾਂ ਦੇ ਵੋਟ ਕੱਟ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਹੈ | ਇਸ ਲਈ ਵੋਟ ਚੋਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੇਸ਼ ਦੇ ਚੋਣ ਕਮਿਸ਼ਨਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅੱਜ ਦੇ ਦੇਸ਼ ਦੇ ਲੋਕਾਂ ਨੂੰ ਚੋਣ ਕਮਿਸ਼ਨਰ ‘ਤੇ ਗਲਤ ਫ਼ੈਸਲਿਆਂ ਵਿਰੁੱਧ ਇਕਜੁੱਟ ਹੋ ਕੇ ਉਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਤਦ ਹੀ ਭਾਜਪਾ ਦੇ ਵੋਟ ਚੋਰੀ ਦੇ ਮੁੱਦੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ | ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਦਿਹਾਤੀ ਪ੍ਰਧਾਨ ਮਨਜਿੰਦਰ ਸਿੰਘ ਮੰਨਾ, ਭੁਲੱਥ ਦੇ ਪ੍ਰਧਾਨ ਸਟੀਫਨ ਕਾਲਾ, ਫਗਵਾੜਾ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਕੌਂਸਲਰ ਨਰੈਣ ਵਸ਼ਿਸ਼ਟ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਲਕੀਤ ਸਿੰਘ ਸੇਵਾ ਮੁਕਤ ਈ.ਟੀ.ਓ., ਕਾਂਗਰਸ ਆਗੂ ਰਜਿੰਦਰ ਸਿੰਘ ਪਾਲਾ ਵਾਲੀਆ ਤੇ ਅਸ਼ਵਨੀ ਰਾਜਪੂਤ ਨੇ ਸੰਬੋਧਨ ਕੀਤਾ | ਧਰਨੇ ਵਿਚ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਡਡਵਿੰਡੀ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਮਨਜਿੰਦਰ ਸਿੰਘ ਸਾਹੀ, ਰਾਜਬੀਰ ਬਾਵਾ, ਨਵਜੋਤ ਸਿੰਘ ਮਾਹਲ, ਬਲਬੀਰ ਸਿੰਘ ਡੀ.ਸੀ., ਸ਼ਿੰਦਾ ਵਾਲੀਆ, ਅਜਮੇਰ ਸਿੰਘ ਬੱਲ, ਦੇਸ ਰਾਜ, ਵਿਨੋਦ ਸੂਦ, ਸਿਮਰਨਜੀਤ ਸਿੰਘ ਮਾਹਲ, ਨਵਜੋਤ ਸਿੰਘ ਵਾਲੀਆ, ਕਿੱਕੀ ਵਾਲੀਆ, ਤਰਸੇਮ ਲਾਲ, ਸੰਦੀਪ ਸਿੰਘ, ਬਲਜੀਤ ਕਾਲਾ, ਟੀਟੂ ਭਸੀਨ, ਮਨਮੋਹਨ ਸਿੰਘ ਬਾਜਵਾ, ਲਾਭ ਚੰਦ ਥਿੱਗਲੀ, ਸਤਨਾਮ ਸਿੰਘ ਵਾਲੀਆ , ਰਾਜ ਕੁਮਾਰ ਰਾਜੂ, ਸਰਬਜੀਤ ਲੰਕੇਸ਼, ਜਤਿੰਦਰ ਕਪੂਰ, ਗੁਰਪਾਲ ਚੌਧਰੀ, ਪ੍ਰੇਮ ਅਟਵਾਲ, ਮੁਕੇਸ਼ ਸ਼ਰਮਾ, ਦੀਪ ਸਿੰਘ ਸ਼ੇਖੂਪੁਰ, ਕੇਹਰ ਸਿੰਘ, ਤਜਿੰਦਰ ਭੰਡਾਰੀ, ਚਰਨਜੀਤ ਹੰਸ, ਕੁਲਦੀਪ ਲਾਹੋਰੀਆ, ਗੁਰਸ਼ਰਨ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਕਾਂਗਰਸ ਨਾਲ ਸਬੰਧਿਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ | ਧਰਨੇ ਦੀ ਸਮਾਪਤੀ ‘ਤੇ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦੇ ਪੁਤਲੇ ਜਲਾ ਕੇ ਰੋਸ ਵਿਖਾਵਾ ਕੀਤਾ |
ਪਿਛਲੀ ਖ਼ਬਰ ਕਰੋਲ ਬਾਗ਼ ਐਕਸਟੈਨਸ਼ਨ ਵਿਖੇ ਨਿਤਿਨ ਕੋਹਲੀ ਵਲੋਂ ਸੜਕ ਦੇ ਨਿਰਮਾਣ ਦਾ ਉਦਘਾਟਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਪੂਰਨਮਾਸ਼ੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।