29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਫੈਂਟ ਖਰੀਦਦਾਰਾਂ ਦੀ ਦੁੱਧ ਬੰਦ ਕਰਨ ਦੀ ਕਾਲ ਨੂੰ ਮਿਲਿਆ ਭਰਵਾਂ ਹੁੰਗਾਰਾ

ਜਮਸ਼ੇਰ ਖ਼ਾਸ, 28 ਸਤੰਬਰ (ਹਰਵਿੰਦਰ ਕੁਮਾਰ)-ਡੇਅਰੀ ਕੰਪਲੈਕਸ ਜਮਸ਼ੇਰ ਖ਼ਾਸ ਜਲੰਧਰ ਵਿਖੇ ਡੇਅਰੀ ਫਾਰਮਰ ਵਲੋਂ ਫੈਂਟ ਡੇਅਰੀ ਵਾਲਿਆਂ ਨੂੰ ਦੁੱਧ ਬੰਦ ਕਰਨ ਦੀ ਕਾਲ ਅਤੇ ਦੁੱਧ ਦੇ ਭਾਅ ਵਧਾਉਣ ਸੰਬੰਧੀ ਅੱਜ ਡੇਅਰੀ ਮਾਲਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਡੇਅਰੀ ਮਾਲਕ ਦੁੱਧ ਦਾ ਭਾਅ ਵਧਾਉਣ ’ਤੇ ਅੜ੍ਹੇ ਰਹੇ।

ਅਜੀਤ ਡੈਸਕ 29-09-2026
ਜਮਸ਼ੇਰ ਖ਼ਾਸ, 28 ਸਤੰਬਰ (ਹਰਵਿੰਦਰ ਕੁਮਾਰ)-ਡੇਅਰੀ ਕੰਪਲੈਕਸ ਜਮਸ਼ੇਰ ਖ਼ਾਸ ਜਲੰਧਰ ਵਿਖੇ ਡੇਅਰੀ ਫਾਰਮਰ ਵਲੋਂ ਫੈਂਟ ਡੇਅਰੀ ਵਾਲਿਆਂ ਨੂੰ ਦੁੱਧ ਬੰਦ ਕਰਨ ਦੀ ਕਾਲ ਅਤੇ ਦੁੱਧ ਦੇ ਭਾਅ ਵਧਾਉਣ ਸੰਬੰਧੀ ਅੱਜ ਡੇਅਰੀ ਮਾਲਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਡੇਅਰੀ ਮਾਲਕ ਦੁੱਧ ਦਾ ਭਾਅ ਵਧਾਉਣ ’ਤੇ ਅੜ੍ਹੇ ਰਹੇ। ਡੇਅਰੀ ਫਾਰਮਰ ਸਾਬੀ ਸਰਪੰਚ ਡੇਅਰੀ ਫਾਰਮ ,ਬਲਦੇਵ ਡੇਅਰੀ, ਚਾਵਲਾ ਡੇਅਰੀ ਫਾਰਮ ਅਤੇ ਹੋਰ ਡੇਅਰੀ ਮਾਲਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਪਸ਼ੂਆਂ ਦੇ ਚਾਰੇ, ਤੂੜੀ ,ਖਲ ਦਵਾਈਆਂ ਆਦਿ ਹੋਰ ਪਸ਼ੂਆਂ ਦੀਆਂ ਖੁਰਾਕਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਣ ਕਾਰਨ ਡੇਅਰੀ ਮਾਲਕ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਸੰਕਟ ਤੋਂ ਲੰਘ ਰਹੇ ਹਨ ਪਰ ਦੁੱਧ ਖਰੀਦਦਾਰਾਂ ਵਲੋਂ ਦੁੱਧ ਦਾ ਭਾਅ ਨਹੀਂ ਵਧਾਇਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕੀ ਚਾਰੇ ਅਤੇ ਪਸ਼ੂਆਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਨੂੰ ਦੇਖਦੇ ਹੋਏ ਦੁੱਧ ਦਾ ਮੁੱਲ ਅਤੇ ਫੈਂਟ ਦਾ ਮੁੱਲ ਵਧਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਗਾਂ ਅਤੇ ਮੱਝ ਦਾ ਦੁੱਧ ਦੀ ਫੈਂਟ ਪ੍ਰਤੀ ਕਿਲੋ ਕਾਫੀ ਘੱਟ ਹੈ ਜਿਸ ਕਾਰਨ ਡੇਅਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸਾਬੀ ਸਰਪੰਚ ਅਤੇ ਬਲਦੇਵ ਨੇ ਕਿਹਾ ਕਿ ਹਰ ਉਸ ਡੇਅਰੀ ਫਾਰਮਰ ਭਰਾ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਆਪਣਾ ਦੁੱਧ, ਆਪਣਾ ਸਮਾਂ ਅਤੇ ਆਪਣਾ ਸਹਿਯੋਗ ਦੇ ਕੇ ਇਸ ਕਾਲ ਨੂੰ ਸਫਲ ਬਣਾਉਣ ’ਚ ਆਪਣਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਅੱਜ ਦੀ ਇਹ ਸਫਲਤਾ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਾਰੇ ਡੇਅਰੀ ਫਾਰਮਰ ਭਾਈਚਾਰੇ ਦੀ ਸਾਂਝੀ ਸਫਲਤਾ ਹੈ । ਇਸ ਮੌਕੇ ਗੁਲਸ਼ਨ ਚੋਪੜਾ, ਅਵਤਾਰ ਸਿੰਘ ,ਆਸ਼ੀ ਢੱਲ, ਸ਼ਿਵਮ ਭੁੱਲਰ ਡੇਅਰੀ ,ਭੋਲਾ ,ਰਾਕੇਸ਼ ਕੁਮਾਰ, ਸੰਜੀਵ ਜੈਨ ਪ੍ਰੇਮ ਡੇਅਰੀ, ਬੰਟੀ ਕਪੂਰ,ਬਿੱਟੂ ,ਬਲਵੀਰ ਕੌਰ, ਰਾਜੂ ਆੜਤੀਆ,ਸੰਜੇ ਕਪੂਰ ,ਚਾਦਰ ਮੁਖਤਿਆਰ ਸਿੰਘ, ਕੁਲਵੀਰ ਸਿੰਘ, ਰਕੇਸ਼ ਜੈਨ ,ਨਿਰਵੇਰ ਸਿੰਘ ਲੱਕੀ ਦੀਪਕ ਗੋਗੀ, ਹਨੀ ਜੈਨ ,ਨਿਤਿਨ ਧਵਨ ਸ਼ੇਖਰ ਜੋਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੇਗਾਬਾਲਿਨ ਤੇ ਗੈਬਾਪੈਂਟਿਨ ਕੈਪਸੂਲ ਅਤੇ ਐਨਾਫੋਰਟਨ ਇੰਜੈਕਸ਼ਨ ਬਾਰੇ ਪਾਬੰਦੀ ਦੇ ਹੁਕਮ ਜਾਰੀ ਅਗਲੀ ਖ਼ਬਰ ‘ਵਿਸ਼ਵ ਦਿਲ ਦਿਵਸ’ ਮੌਕੇ ਰਤਨ ਹਸਪਤਾਲ ਵਲੋਂ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ 5 ਅਕਤੂਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।