23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਾਰਡ ਨੰਬਰ 20 ਵਿਖੇ ਕੌਂਸਲਰ ਰਾਜੂ ਵਲੋਂ ਸਫ਼ਾਈ ਮੁਹਿੰਮ ਆਰੰਭ

ਚੁਗਿੱਟੀ/ ਜੰਡੂ ਸਿੰਘਾ,22 ਸਤੰਬਰ (ਨਰਿੰਦਰ ਲਾਗੂ) ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਆਪਣੇ ਵਾਰਡ ਨੰਬਰ 20 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ ਵਿਖੇ ਮੰਗਲਵਾਰ ਨੂੰ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਜੇ.

ਅਜੀਤ ਡੈਸਕ 23-09-2026
ਚੁਗਿੱਟੀ/ ਜੰਡੂ ਸਿੰਘਾ,22 ਸਤੰਬਰ (ਨਰਿੰਦਰ ਲਾਗੂ) ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਆਪਣੇ ਵਾਰਡ ਨੰਬਰ 20 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ ਵਿਖੇ ਮੰਗਲਵਾਰ ਨੂੰ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਜੇ.ਸੀ.ਬੀ.ਨਾਲ ਵੱਖ -ਵੱਖ ਥਾਵਾਂ ‘ਤੇ ਪਿਆ ਕੂੜਾ ਚੁੱਕਵਾਇਆ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਫ਼ਾਈ ਮੁਹਿੰਮ ਕੇਂਦਰ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ।ਰਾਜੂ ਨੇ ਕਿਹਾ ਕਿ ਮੈਂ ਆਪਣਾ ਫਰਜ਼ ਸਮਝ ਕੇ ਆਪਣੇ ਵਾਰਡ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਆਖਿਆ ਕਿ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਕ ਥਾਵਾਂ ’ਤੇ ਕਿਸੇ ਕਿਸਮ ਦੀ ਗੰਦਗੀ ਨਾ ਸੁੱਟਣ। ਇਸ ਮੌਕੇ ਬਲਾਕ ਪ੍ਰਧਾਨ ਜਸਮੀਤ ਸਿੰਘ, ਸ਼ੁਭਮ, ਕੁਲਵੰਤ ਸਿੰਘ, ਤੇ ਸੰਜੀਵ ਕੁਮਾਰ ਆਦਿ ਉਨ੍ਹਾਂ ਦੇ ਨਾਲ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਏ.ਈ.ਐੱਫ.ਆਈ. ਦੀ ਸਮੀਖਿਆ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਹਰਿਨਾਮ ਸੰਕੀਰਤਨ ਨਾਲ ਭਗਤੀਮਈ ਹੋਇਆ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।