23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਹਰਿਨਾਮ ਸੰਕੀਰਤਨ ਨਾਲ ਭਗਤੀਮਈ ਹੋਇਆ ਮਾਹੌਲ

ਜਲੰਧਰ, 22 ਸਤੰਬਰ (ਸ਼ਿਵ)- ਸਤਿਆ ਨਾਰਾਇਣ ਮੰਦਰ ਗੋਵਿੰਦਗੜ੍ਹ ਮੁਹੱਲੇ ਵਿਖੇ 20 ਸਤੰਬਰ ਤੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਮਹਾਪੁਰਾਣ ਕਥਾ ਦੇ ਦੂਜੇ ਦਿਨ ਹਰਿਨਾਮ ਸੰਕੀਰਤਨ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਕਥਾ ਦੌਰਾਨ ਸੁੰਦਰ ਗੋਪਾਲ ਪ੍ਰਭੂ, ਆਦਿ ਕੇਸ਼ਵ ਦਾਸ ਪ੍ਰਭੂ, ਵਾਸੂਦੇਵ ਪ੍ਰਭੂ ਅਤੇ ਕਰਨ ਪ੍ਰਭੂ ਨੇ ਭਾਵਪੂਰਨ ਢੰਗ ਨਾਲ ਹਰਿਨਾਮ ਸੰਕੀਰਤਨ ਪੇਸ਼ ਕੀਤਾ, ਜਿਸ ਦੌਰਾਨ ਸ਼ਰਧਾਲੂ ਭਗਤੀ ਭਾਵ ਵਿਚ ਝੂਮ ਉੱਠੇ।

ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਸ਼ਿਵ)- ਸਤਿਆ ਨਾਰਾਇਣ ਮੰਦਰ ਗੋਵਿੰਦਗੜ੍ਹ ਮੁਹੱਲੇ ਵਿਖੇ 20 ਸਤੰਬਰ ਤੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਮਹਾਪੁਰਾਣ ਕਥਾ ਦੇ ਦੂਜੇ ਦਿਨ ਹਰਿਨਾਮ ਸੰਕੀਰਤਨ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਕਥਾ ਦੌਰਾਨ ਸੁੰਦਰ ਗੋਪਾਲ ਪ੍ਰਭੂ, ਆਦਿ ਕੇਸ਼ਵ ਦਾਸ ਪ੍ਰਭੂ, ਵਾਸੂਦੇਵ ਪ੍ਰਭੂ ਅਤੇ ਕਰਨ ਪ੍ਰਭੂ ਨੇ ਭਾਵਪੂਰਨ ਢੰਗ ਨਾਲ ਹਰਿਨਾਮ ਸੰਕੀਰਤਨ ਪੇਸ਼ ਕੀਤਾ, ਜਿਸ ਦੌਰਾਨ ਸ਼ਰਧਾਲੂ ਭਗਤੀ ਭਾਵ ਵਿਚ ਝੂਮ ਉੱਠੇ। ਇਸ ਮੌਕੇ ਸੰਜੇ ਸਹਿਗਲ, ਹੇਮੰਤ ਥਾਪਰ, ਵਿੱਕੀ ਗੁਪਤਾ, ਗੁਰਪ੍ਰੀਤ, ਸਤੀਸ਼ ਅਗਰਵਾਲ, ਧੀਰਜ ਸੇਠੀ, ਗੁਲਸ਼ਨ, ਅਜੇ ਅਗਰਵਾਲ, ਲਲਿਤ ਅਰੋੜਾ, ਰਾਜਨ ਸ਼ਰਮਾ ਅਤੇ ਅਜੇ ਭੰਡਾਰੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਰਹੇ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕਥਾ 20 ਤੋਂ 26 ਸਤੰਬਰ ਤੱਕ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤੱਕ ਸਤਿਆ ਨਾਰਾਇਣ ਮੰਦਰ, ਗੋਵਿੰਦਗੜ੍ਹ ਵਿਖੇ ਕਰਵਾਈ ਜਾ ਰਹੀ ਹੈ।
ਪਿਛਲੀ ਖ਼ਬਰ ਵਾਰਡ ਨੰਬਰ 20 ਵਿਖੇ ਕੌਂਸਲਰ ਰਾਜੂ ਵਲੋਂ ਸਫ਼ਾਈ ਮੁਹਿੰਮ ਆਰੰਭ ਅਗਲੀ ਖ਼ਬਰ ‘ ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ-ਮਿੰਟਾ, ਰਾਜੂ ਮੱਕੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।