23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਾਲਾਂ ਤੋਂ ਲਟਕੀ ਕਾਜ਼ੀ ਮੰਡੀ ਦੀ ਅਧੂਰੀ ਪਈ 120 ਫੁੱਟੀ ਸੜਕ ਨੂੰ ਵੀ ਨਗਰ ਨਿਗਮ ਕਰੇਗਾ ਪੂਰਾ

ਜਲੰਧਰ, 22 ਸਤੰਬਰ (ਸ਼ਿਵ)- ਪੰਜਾਬ ਸਰਕਾਰ ਵਲੋਂ ਇੰਪਰੂਵਮੈਂਟ ਟਰੱਸਟ ਦੀਆਂ 6 ਸਕੀਮਾਂ ਨੂੰ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਦੇਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਈ ਸਾਲਾਂ ਤੋਂ ਅਧੂਰੀ ਪਈ ਕਾਜ਼ੀ ਮੰਡੀ ਪੁਲ ਤੋਂ ਸੂਰਿਆ ਇਨਕਲੇਵ ਤੱਕ ਜਾਣ ਵਾਲੀ 120 ਫੁੱਟੀ ਸੜਕ ਦੇ ਨਿਰਮਾਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਫੰਡਾਂ ਦੀ ਘਾਟ ਕਾਰਨ ਇਹ ਸੜਕ ਲੰਬੇ ਸਮੇਂ ਤੋਂ ਟਰੱਸਟ ਵਲੋਂ ਤਾਂ ਪੂਰੀ ਨਹੀਂ ਹੋ ਸਕੀ ਸੀ।

ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਸ਼ਿਵ)- ਪੰਜਾਬ ਸਰਕਾਰ ਵਲੋਂ ਇੰਪਰੂਵਮੈਂਟ ਟਰੱਸਟ ਦੀਆਂ 6 ਸਕੀਮਾਂ ਨੂੰ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਦੇਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਈ ਸਾਲਾਂ ਤੋਂ ਅਧੂਰੀ ਪਈ ਕਾਜ਼ੀ ਮੰਡੀ ਪੁਲ ਤੋਂ ਸੂਰਿਆ ਇਨਕਲੇਵ ਤੱਕ ਜਾਣ ਵਾਲੀ 120 ਫੁੱਟੀ ਸੜਕ ਦੇ ਨਿਰਮਾਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਫੰਡਾਂ ਦੀ ਘਾਟ ਕਾਰਨ ਇਹ ਸੜਕ ਲੰਬੇ ਸਮੇਂ ਤੋਂ ਟਰੱਸਟ ਵਲੋਂ ਤਾਂ ਪੂਰੀ ਨਹੀਂ ਹੋ ਸਕੀ ਸੀ। ਹੁਣ 6 ਸਕੀਮਾਂ ਨਗਰ ਨਿਗਮ ਦੇ ਅਧੀਨ ਆਉਣ ਦੀ ਸਰਕਾਰ ਵਲੋਂ ਮਨਜ਼ੂਰੀ ਦੇਣ ਤੋਂ ਬਾਅਦ ਇਸ ਸੜਕ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੀ ਨਿਗਮ ਵਲੋਂ ਨਿਭਾਏ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵਲੋਂ ਇੰਪਰੂਵਮੈਂਟ ਟਰੱਸਟ ਦੀਆਂ ਸੂਰਿਆ ਇਨਕਲੇਵ ਐਕਸਟੈਂਸ਼ਨ, ਮਹਾਰਾਜਾ ਰਣਜੀਤ ਸਿੰਘ ਐਵੀਨਿਊ , ਬੀਬੀ ਭਾਨੀ ਕੰਪਲੈਕਸ, ਇੰਦਰਾਪੂਰਮ ਸਕੀਮਾਂ ਨੂੰ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਅਜੇ ਤੱਕ ਨਗਰ ਨਿਗਮ ਵਲੋਂ ਇਨ੍ਹਾਂ ਸਕੀਮਾਂ ਨੂੰ ਰਸਮੀ ਤੌਰ ’ਤੇ ਆਪਣੇ ਅਧੀਨ ਨਹੀਂ ਲਿਆ ਗਿਆ, ਪਰ ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ 120 ਫੁੱਟੀ ਸੜਕ ਦੇ ਅਧੂਰੇ ਕੰਮ ਨੂੰ ਵੀ ਅੱਗੇ ਵਧਾਉਣ ਦੀ ਸੰਭਾਵਨਾ ਹੈ। ਇਹ ਸੜਕ ਕਾਜ਼ੀ ਮੰਡੀ ਪੁਲ ਤੋਂ ਸੂਰਿਆ ਇਨਕਲੇਵ ਹਾਈਵੇ ਤੱਕ ਮਿਲਣੀ ਹੈ। ਕਾਜ਼ੀ ਮੰਡੀ ਨੇੜੇ ਸੜਕ ਵਾਲੀ ਜ਼ਮੀਨ ’ਤੇ ਲੰਬੇ ਸਮੇਂ ਤੋਂ ਲੋਕਾਂ ਦੇ ਕਬਜ਼ੇ ਹੋਣ ਕਾਰਨ ਇਸ ਦਾ ਕੰਮ ਰੁਕਿਆ ਹੋਇਆ ਹੈ। ਇੰਪਰੂਵਮੈਂਟ ਟਰੱਸਟ ਵਲੋਂ ਇੱਥੇ ਰਹਿ ਰਹੇ ਕਰੀਬ 180 ਕਬਜ਼ਾਧਾਰਕਾਂ ਨੂੰ ਨੇੜੇ ਹੀ ਪਲਾਟ ਦੇਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਜ਼ਮੀਨ ਦੀ ਸੀ.ਐੱਲ.ਯੂ. (ਲੈਂਡ ਯੂਜ਼) ਵਿਚ ਤਬਦੀਲੀ ਦੀ ਪ੍ਰਕਿਰਿਆ ਵੀ ਸਰਕਾਰ ਵਲੋਂ ਕੀਤੀ ਜਾਣੀ ਹੈ। 120 ਫੁੱਟੀ ਸੜਕ ਦੇ ਪੂਰਾ ਹੋਣ ਨਾਲ ਸੂਰਿਆ ਇਨਕਲੇਵ ਸਮੇਤ ਆਸ-ਪਾਸ ਦੀਆਂ ਕਈ ਕਾਲੋਨੀਆਂ ਨੂੰ ਸਿੱਧੀ ਅਤੇ ਛੋਟੀ ਆਵਾਜਾਈ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਸੁੱਚੀ ਪਿੰਡ ਨੇੜੇ ਹਾਈਵੇ ਵੱਲ ਜਾਣ ਵਾਲੇ ਲੋਕਾਂ ਨੂੰ ਵੀ ਆਵਾਜਾਈ ਵਿਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸੜਕ ਪੂਰੀ ਹੋਣ ਨਾਲ ਇਲਾਕੇ ਵਿਚ ਆਵਾਜਾਈ ਦਾ ਦਬਾਅ ਘਟਣ ਅਤੇ ਲੋਕਾਂ ਦਾ ਸਮਾਂ ਬਚਣ ਦੀ ਸੰਭਾਵਨਾ ਹੈ। ਹੁਣ ਇਲਾਕਾ ਵਾਸੀਆਂ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਨਗਰ ਨਿਗਮ 6 ਸਕੀਮਾਂ ਨੂੰ ਆਪਣੇ ਅਧਿਕਾਰ ਖੇਤਰ ’ਚ ਕਦੋਂ ਲੈਂਦਾ ਹੈ ਅਤੇ ਸਾਲਾਂ ਤੋਂ ਲਟਕ ਰਹੀ 120 ਫੁੱਟੀ ਸੜਕ ਨੂੰ ਪੂਰਾ ਕਰਨ ਲਈ ਕਦੋਂ ਕੰਮ ਸ਼ੁਰੂ ਕਰਦਾ ਹੈ।
ਪਿਛਲੀ ਖ਼ਬਰ ਡੀ. ਸੀ. ਵਰਜੀਤ ਵਾਲੀਆ ਤੇ ਸੀ. ਪੀ. ਸਤਿੰਦਰ ਸਿੰਘ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਅਸਲ੍ਹੇ ਸਮੇਤ ਕਾਬੂ ਕੀਤੇ ਯੂ ਟਿਊਬਰ ਅਤੇ ਉਸ ਦੇ ਸਾਥੀਆਂ ਦਾ 3 ਦਿਨਾਂ ਪੁਲਿਸ ਰਿਮਾਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।