ਅਸਲ੍ਹੇ ਸਮੇਤ ਕਾਬੂ ਕੀਤੇ ਯੂ ਟਿਊਬਰ ਅਤੇ ਉਸ ਦੇ ਸਾਥੀਆਂ ਦਾ 3 ਦਿਨਾਂ ਪੁਲਿਸ ਰਿਮਾਂਡ
ਜੰਡਿਆਲਾ ਮੰਜਕੀ, 22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ’ਚ ਲਗਾਏ ਨਾਕੇ ’ਤੇ ਜਾਂਚ ਦੌਰਾਨ ਚੌਕੀ ਇੰਚਾਰਜ ’ਤੇ ਗੋਲੀਆਂ ਚਲਾਉਣ ਵਾਲੇ ਯੂ-ਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਅਤੇ ਉਸ ਦੇ ਸਾਥੀਆਂ ਮਿਹਰ ਸਿੰਘ ਉਰਫ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ ਬਹਾਦਰਕੇ ਰੋਡ ਲੁਧਿਆਣਾ, ਦਿਲਪ੍ਰੀਤ ਸਿੰਘ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਚੌਂਕੀ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਰਿਮਾਂਡ ਦੌਰਾਨ ਕਾਬੂ ਕੀਤੇ ਵਿਅਕਤੀਆਂ ਕੋਲੋਂ ਉਨ੍ਹਾਂ ਦੇ ਨਾਲ ਹੋਰ ਲੋਕਾਂ ਦੀ ਸ਼ਮੂਲੀਅਤ ਅਤੇ ਹੋਰ ਹਥਿਆਰਾਂ ਦੀ ਬਰਾਮਦਗੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਜੀਤ ਡੈਸਕ
23-09-2026