19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੇਜਰ ਸਿੰਘ ਬਾਜਵਾ ਨੰਬਰਦਾਰ ਯੂਨੀਅਨ ਤਹਿਸੀਲ ਸ਼ਾਹਕੋਟ ਦੇ ਸਰਬਸੰਮਤੀ ਨਾਲ ਬਣੇ ਪ੍ਰਧਾਨ

ਮਲਸੀਆਂ, 18 ਸਤੰਬਰ (ਦਲਜੀਤ ਸਿੰਘ ਸਚਦੇਵਾ)- ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਲਸੀਆਂ ਵਿਖੇ ਨੰਬਰਦਾਰ ਯੂਨੀਅਨ ਤਹਿਸੀਲ ਸ਼ਾਹਕੋਟ ਦੀ ਚੋਣ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮੇਜਰ ਸਿੰਘ ਬਾਜਵਾ ਨੂੰ ਪ੍ਰਧਾਨ ਚੁਣਿਆ ਗਿਆ ਜਦ ਕਿ ਜਸਵੰਤ ਸਿੰਘ ਸ਼ਾਹਕੋਟ ਨੂੰ ਸਰਪ੍ਰਸਤ, ਸੁਰਿੰਦਰ ਸਿੰਘ ਪੰਨੂੰ ਨੂੰ ਸੀਨੀਅਰ ਵਾਈਸ ਪ੍ਰਧਾਨ, ਬਲਜੀਤ ਸਿੰਘ ਮੀਏਂਵਾਲ ਨੂੰ ਵਾਈਸ ਪ੍ਰਧਾਨ, ਬਲਕਾਰ ਸਿੰਘ ਲਸੂੜੀ ਨੂੰ ਜਨਰਲ ਸਕੱਤਰ, ਸ਼ਿੰਦਰਪਾਲ ਸਿੰਘ ਕੰਨੀਆਂ ਕਲਾਂ ਨੂੰ ਸਕੱਤਰ, ਕਰਨੈਲ ਸਿੰਘ ਜੋਧਪੁਰੀ ਨੂੰ ਮੁੱਖ ਬੁਲਾਰਾ, ਪਿਆਰਾ ਸਿੰਘ ਪਰਜੀਆਂ ਨੂੰ ਬੁਲਾਰਾ, ਸੁਰਜੀਤ ਸਿੰਘ ਰਾਈਵਾਲ ਦੋਨਾ ਤੇ ਪਰਮਜੀਤ ਸਿੰਘ ਹਾਜੀਪੁਰ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨੰਬਰਦਾਰ ਕੁਲਜੀਤ ਸਿੰਘ ਹੁੰਦਲ ਸਲੇਮਾਂ ਤੇ ਬਲਕਾਰ ਸਿੰਘ ਫਾਜਲਵਾਲ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 19-09-2026
ਮਲਸੀਆਂ, 18 ਸਤੰਬਰ (ਦਲਜੀਤ ਸਿੰਘ ਸਚਦੇਵਾ)- ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਲਸੀਆਂ ਵਿਖੇ ਨੰਬਰਦਾਰ ਯੂਨੀਅਨ ਤਹਿਸੀਲ ਸ਼ਾਹਕੋਟ ਦੀ ਚੋਣ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮੇਜਰ ਸਿੰਘ ਬਾਜਵਾ ਨੂੰ ਪ੍ਰਧਾਨ ਚੁਣਿਆ ਗਿਆ ਜਦ ਕਿ ਜਸਵੰਤ ਸਿੰਘ ਸ਼ਾਹਕੋਟ ਨੂੰ ਸਰਪ੍ਰਸਤ, ਸੁਰਿੰਦਰ ਸਿੰਘ ਪੰਨੂੰ ਨੂੰ ਸੀਨੀਅਰ ਵਾਈਸ ਪ੍ਰਧਾਨ, ਬਲਜੀਤ ਸਿੰਘ ਮੀਏਂਵਾਲ ਨੂੰ ਵਾਈਸ ਪ੍ਰਧਾਨ, ਬਲਕਾਰ ਸਿੰਘ ਲਸੂੜੀ ਨੂੰ ਜਨਰਲ ਸਕੱਤਰ, ਸ਼ਿੰਦਰਪਾਲ ਸਿੰਘ ਕੰਨੀਆਂ ਕਲਾਂ ਨੂੰ ਸਕੱਤਰ, ਕਰਨੈਲ ਸਿੰਘ ਜੋਧਪੁਰੀ ਨੂੰ ਮੁੱਖ ਬੁਲਾਰਾ, ਪਿਆਰਾ ਸਿੰਘ ਪਰਜੀਆਂ ਨੂੰ ਬੁਲਾਰਾ, ਸੁਰਜੀਤ ਸਿੰਘ ਰਾਈਵਾਲ ਦੋਨਾ ਤੇ ਪਰਮਜੀਤ ਸਿੰਘ ਹਾਜੀਪੁਰ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨੰਬਰਦਾਰ ਕੁਲਜੀਤ ਸਿੰਘ ਹੁੰਦਲ ਸਲੇਮਾਂ ਤੇ ਬਲਕਾਰ ਸਿੰਘ ਫਾਜਲਵਾਲ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਇਸ ਚੋਣ ਮੌਕੇ ਹਰਕੰਵਲ ਸਿੰਘ ਮੁੰਦ ਪ੍ਰਧਾਨ ਜ਼ਿਲ੍ਹਾ ਜਲੰਧਰ, ਸੁਰਜੀਤ ਸਿੰਘ ਹੇਅਰ ਪ੍ਰਧਾਨ ਨਕੋਦਰ ਤਹਿਸੀਲ, ਹਰਨੇਕ ਸਿੰਘ ਜੋਸਨ ਪ੍ਰਧਾਨ ਲੋਹੀਆਂ ਤਹਿਸੀਲ ਤੇ ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ ਪੰਜਾਬ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਮੇਜਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਸ਼ਾਹਕੋਟ ਤਹਿਸੀਲ ਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਹਰਕੰਵਲ ਸਿੰਘ ਮੁੰਦ ਪ੍ਰਧਾਨ ਜ਼ਿਲ੍ਹਾ ਜਲੰਧਰ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਵਲੋਂ ਮੰਗਾਂ ਸੰਬੰਧੀ ਮਿਤੀ 5 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰ ਗਰੂਰ ਸਥਿਤ ਰਿਹਾਇਸ਼ ਮੂਹਰੇ ਧਰਨਾ ਲਗਾਇਆ ਜਾਵੇਗਾ। ਚੋਣ ਉਪਰੰਤ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਸੰਬੰਧੀ ਵੀ ਵਿਚਾਰ-ਚਰਚਾ ਕੀਤੀ ਗਈ। ਨੰਬਰਦਾਰ ਆਗੂਆਂ ਨੇ ਕਿਹਾ ਕਿ ਨਵੇਂ ਰਾਸ਼ਨ ਕਾਰਡਾਂ ਵਿਚ ਆਮਦਨ ਤੇ ਘਰ ਤਸਦੀਕ ਕਰਨ ਬਾਰੇ ਕਿਹਾ ਜਾ ਰਿਹਾ ਹੈ, ਜੋ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਇਸ ਲਈ ਉਹ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਨਹੀਂ ਕਰਨਗੇ। ਇਸ ਮੌਕੇ ਨੰਬਰਦਾਰ ਆਗੂਆਂ ਨੇ ਤਹਿਸੀਲ ਦਫ਼ਤਰਾਂ ਵਿਚ ਨੰਬਰਦਾਰ ਭਵਨ ਬਣਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਸੁਖਦੇਵ ਸਿੰਘ ਦਰਗਾਬਾਦ, ਗੁਰਦੇਵ ਸਿੰਘ ਨਵਾਂ ਕਿਲ੍ਹਾ, ਬਲਬੀਰ ਸਿੰਘ ਢੰਡੋਵਾਲ, ਗੁਰਚਰਨ ਸਿੰਘ ਮੱਲ੍ਹੀਵਾਲ, ਬਲਰਾਜ ਸਿੰਘ ਬੱਗਾ, ਗੁਰਦਿਆਲ ਸਿੰਘ ਜਾਫਰਾਪੁਰ, ਮੱਖਣ ਸਿੰਘ ਸੱਜਣਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਸੁਲਝੇ ਆਗੂ ਭਰਪੂਰ ਸਿੰਘ ਪ੍ਰਤਾਬਪੁਰਾ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਅਵਤਾਰ ਸਿੰਘ ਤਾਰੀ ਨੂੰ ਸੌਂਪਿਆ ਪਿੰਡ ਚੁਖਿਆਰਾ ਦੇ ਰਾਸ਼ਨ ਡਿਪੂ ਦਾ ਲਾਇਸੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।