19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਜਲੰਧਰ ਜ਼ਿਲ੍ਹੇ ’ਚੋਂ ਮੁੰਧ ਦੀ ਅਗਵਾਈ ’ਚ ਹਜ਼ਾਰਾਂ ਨੰਬਰਦਾਰ ਹੋਣਗੇ ਸ਼ਾਮਿਲ

ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)- ਨੰਬਰਦਾਰ ਯੂਨੀਅਨ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਨੰਬਰਦਾਰ ਪਿਛਲੇ ਕਈ ਦਹਾਕਿਆਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਜਾਇਜ ਮੰਗਾਂ ਨੂੰ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।

ਅਜੀਤ ਡੈਸਕ 19-09-2026
ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)- ਨੰਬਰਦਾਰ ਯੂਨੀਅਨ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਨੰਬਰਦਾਰ ਪਿਛਲੇ ਕਈ ਦਹਾਕਿਆਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਜਾਇਜ ਮੰਗਾਂ ਨੂੰ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜੋ ਸਰਕਾਰ ਦੀ ਨੰਬਰਦਾਰਾਂ ਪ੍ਰਤੀ ਬੇਰੁਖੀ ਨੂੰ ਸਾਬਿਤ ਕਰਦਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੇ ਚੋਣ ਮੈਨੀਫੈਸਟੋ ’ਚ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਉਪਰੰਤ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ । ਪਰ ਸਾਢੇ ਚਾਰ ਸਾਲ ਬੀਤ ਜਾਣ ਉਪਰੰਤ ਆਮ ਆਦਮੀ ਪਾਰਟੀ ਨੇ ਸਾਡੀ ਕਿਸੇ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਪੂਰੇ ਪੰਜਾਬ ਵਿੱਚ ਹਜ਼ਾਰਾਂ ਨੰਬਰਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਨੰਬਰਦਾਰ ਯੂਨੀਅਨ ਦੇ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਜੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਬਾਡੀ ਦੇ ਅਹੁਦੇਦਾਰਾਂ ਨੇ ਫੈਸਲਾ ਕੀਤਾ ਹੈ ਕਿ ਪੰਜ ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਪੂਰੇ ਪੰਜਾਬ ’ਚ ਵੱਖ-ਵੱਖ ਤਹਿਸੀਲਾਂ ਤੇ ਜ਼ਿਲਿਆਂ ਦੇ ਅਹੁਦੇਦਾਰਾਂ ਆਪਣੀਆਂ ਵੱਡੀਆਂ ਵੱਡੀਆਂ ਮੀਟਿੰਗਾਂ ਕਰਕੇ ਨੰਬਰਦਾਰਾਂ ਨੂੰ ਲਾਮਬੰਦ ਕਰ ਰਹੇ ਹਨ ਤਾਂ ਜੋ ਪੰਜ ਅਕਤੂਬਰ ਦੀ ਰੈਲੀ ਨੂੰ ਕਾਮਯਾਬ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਹਿਸੀਲ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਹੇਅਰ ਤੇ ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ ਪੰਜਾਬ ਨੇ ਕਿਹਾ ਕਿ ਪੰਜ ਅਕਤੂਬਰ ਨੂੰ ਜਲੰਧਰ ਜ਼ਿਲ੍ਹੇ ਤੋਂ ਹਜ਼ਾਰਾਂ ਦੀ ਗਿਣਤੀ ’ਚ ਨੰਬਰਦਾਰ ਸਰਦਾਰ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਵੱਡੇ ਕਾਫਲੇ ’ਚ ਰੈਲੀ ਦੇ ਰੂਪ ’ਚ ਸ਼ਾਮਿਲ ਹੋਣਗੇ। ਇਸ ਮੌਕੇ ਰਾਜਕੁਮਾਰ ਮਹਿੰਮੀ ਜਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਬੂਟਾ ਸਿੰਘ ਪੰਡੋਰੀ, ਰਘਬੀਰ ਸਿੰਘ ਪ੍ਰਧਾਨ ਮਹਿਤਪੁਰ,ਰਾਜ ਬਹਾਦਰ ਸਿੰਘ ਤੂਰ, ਗੁਰਮਿੰਦਰ ਸਿੰਘ ਕੈਂਥ, ਰਤਨ ਰਾਏ ਨਕੋਦਰ, ਅਜੈਬ ਸਿੰਘ ਸੰਗੋਵਾਲ, ਲਾਭ ਸਿੰਘ,ਰਸਪਾਲ ਸਿੰਘ, ਗੁਰਦੇਵ ਸਿੰਘ ਮਾਲੜੀ, ਸੁਖਦੇਵ ਸਿੰਘ ਦਰਗਾਹਾਬਾਦਰ, ਪਲਵਿੰਦਰ ਸਿੰਘ ਮਹਿਮੂਦਪੁਰ, ਪਰਮਜੀਤ ਸਿੰਘ ਸਰਹਾਲੀ, ਗੁਰਮੁਖ ਸਿੰਘ ਸੰਧੂ, ਬਨਾਰਸੀ ਦਾਸ,ਜਸਵੀਰ ਸਿੰਘ ਚੌਧਰੀ, ਸੁਖਰਾਜ ਸਿੰਘ, ਜਰਨੈਲ ਸਿੰਘ ਮਹਿਤਪੁਰ, ਮਨਜੀਤ ਲਾਲ ਕੋਟਲਾ ਜੰਗਾਂ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਨੰਗਲ ਜੀਵਨ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ. ਸੁਰਜੀਤ ਸਿੰਘ ਖਾਲਿਸਤਾਨੀ ਨੂੰ ਫਿਲੌਰ ਹਲਕਾ ਇੰਚਾਰਜ ਵਜੋਂ ਸੇਵਾ ਜਾਰੀ ਰੱਖਣ ਲਈ ਜ਼ਿਲ੍ਹਾ ਜਥੇਬੰਦੀ ਵਲੋਂ ਹੌਂਸਲਾ ਅਫ਼ਜ਼... ਅਗਲੀ ਖ਼ਬਰ ਤਿੰਨ ਤੋਲੇ ਸੋਨਾ ਤੇ 20 ਹਜ਼ਾਰ ਰੁਪਏ ਨਕਦੀ ਲੈ ਕੇ ਚੋਰ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।