19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਤਨਖ਼ਾਹਾਂ ਨਾ ਮਿਲਣ ਤੋਂ ਨਾਰਾਜ਼ ਯੂਨੀਅਨਾਂ ਵਲੋਂ ਨਿਗਮ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਵਿਚ ਆਊਟਸੋਰਸ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਨਗਰ ਨਿਗਮ ਸਮੂਹ ਯੂਨੀਅਨਾਂ ਵਲੋਂ ਸ੍ਰੀ ਰਾਮ ਚੌਂਕ ਵਿਖੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਆਗੂ ਬੰਟੂ ਸੱਭਰਵਾਲ ਅਤੇ ਸ਼ੰਮੀ ਲੂਥਰ ਨੇ ਕੀਤੀ।

ਅਜੀਤ ਡੈਸਕ 19-09-2026
ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਵਿਚ ਆਊਟਸੋਰਸ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਨਗਰ ਨਿਗਮ ਸਮੂਹ ਯੂਨੀਅਨਾਂ ਵਲੋਂ ਸ੍ਰੀ ਰਾਮ ਚੌਂਕ ਵਿਖੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਆਗੂ ਬੰਟੂ ਸੱਭਰਵਾਲ ਅਤੇ ਸ਼ੰਮੀ ਲੂਥਰ ਨੇ ਕੀਤੀ। ਇਸ ਦੌਰਾਨ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵਿਚ ਕੰਮ ਕਰ ਰਹੇ ਕਰੀਬ 370 ਕੱਚੇ ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖਾਹਾਂ ਪਿਛਲੇ ਚਾਰ ਮਹੀਨਿਆਂ ਤੋਂ ਜਾਰੀ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ ਅਤੇ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ। ਯੂਨੀਅਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਨਗਰ ਨਿਗਮ ਵਿੱਚ ਕੰਮ ਕਰ ਰਹੇ 64 ਫਿਟਰ, 40 ਮਾਲੀ ਅਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ 1196 ਅਸਾਮੀਆਂ ਦੀ ਭਰਤੀ ਜਲੰਧਰ ਨਾਲ ਸਬੰਧਤ ਹੋਵੇ ਅਤੇ ਸਥਾਨਕ ਪੱਧਰ ’ਤੇ ਯੋਗ ਉਮੀਦਵਾਰਾਂ ਨੂੰ ਰੁਜ਼ਗਾਰ ਦੇਣ ਨੂੰ ਤਰਜੀਹ ਦਿੱਤੀ ਜਾਵੇ। ਆਗੂਆਂ ਨੇ ਦੋਸ਼ ਲਾਇਆ ਕਿ ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਉਨ੍ਹਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਨੇ ਤਨਖਾਹਾਂ ਜਾਰੀ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬੰਟੂ ਸੱਭਰਵਾਲ ਅਤੇ ਸ਼ੰਮੀ ਲੂਥਰ ਨੇ ਐਲਾਨ ਕੀਤਾ ਮਸਲਾ ਹੱਲ ਨਾ ਹੋਣ ’ਤੇ ਸੋਮਵਾਰ ਤੋਂ 85 ਵਾਰਡਾਂ ਵਿੱਚ ਕੂੜਾ ਚੁੱਕਵਾਉਣ ਅਤੇ ਸਫਾਈ ਵਿਵਸਥਾ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਹੋਣ ਅਤੇ ਮੰਗਾਂ ’ਤੇ ਠੋਸ ਫੈਸਲਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਿਕੰਦਰ ਖੋਸਲਾ, ਰਾਜਨ ਕਲਿਆਣ, ਜੱਸੀ ਤੱਲਣ, ਬਲਵਿੰਦਰ ਵਿੱਕੀ, ਹੈਪੀ ਥਾਪਰ, ਹਿਤੇਸ਼ ਨਾਹਰ, ਪ੍ਰੇਮਪਾਲ, ਬਾਬਾ ਰਾਜ ਕਿਸ਼ੋਰ, ਅਜੇ ਗਿੱਲ, ਸੁਨੀਲ ਦੱਤ ਬੌਬੀ, ਗੋਪਾਲ, ਗੋਗਾ ਸ਼ਾਹ, ਸਨੀ, ਨਵੀਨ, ਅਜੇ ਖੋਸਲਾ ਸਮੇਤ ਹੋਰ ਵੀ ਨਗਰ ਨਿਗਮ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਨਿਤਿਨ ਨਬੀਨ, ਤਰੁਣ ਚੁਘ ਤੇ ਕੇਵਲ ਸਿੰਘ ਢਿੱਲੋਂ ਨੇ ਅਮਰੀ ਦੀ ਪਿੱਠ ਥਾਪੜੀ ਅਗਲੀ ਖ਼ਬਰ ਕੇਂਦਰ ਵਲੋਂ ਲਾਏ ਗਏ ਯੂ.ਪੀ. ਆਈ. ਚਾਰਜਾਂ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।