16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਾਫ਼ਾ ਬਾਜ਼ਾਰ ’ਚ ਜੀ. ਐਸ. ਟੀ. ਦਾ ਸਰਵੇ

ਜਲੰਧਰ, 15 ਸਤੰਬਰ (ਸ਼ਿਵ)- ਜੀ. ਐਸ.

ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਸ਼ਿਵ)- ਜੀ. ਐਸ. ਟੀ. ਵਿਭਾਗ ਦੀ ਟੀਮ ਨੇ ਹਨੂੰਮਾਨ ਚੌਕ ਵਿਚ ਇਕ ਸਰਾਫੇ ਦੀ ਦੁਕਾਨ ’ਤੇ ਸਰਵੇ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਜੀ. ਐੱਸ. ਟੀ. ਵਿਭਾਗ ਦੀ ਟੀਮ ਨੇ ਉਕਤ ਦੁਕਾਨ ’ਤੇ ਪੁੱਜ ਕੇ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ। ਟੀਮ ਦੇ ਮੈਂਬਰ ਕਰੀਬ 2 ਘੰਟੇ ਤੱਕ ਆਪਣੀ ਜਾਂਚ ਦਾ ਕੰਮ ਕਰਦੇ ਰਹੇ। ਵਿਭਾਗ ਵਲੋਂ ਸਮੇਂ-ਸਮੇਂ ਸਿਰ ਇਸ ਦੇ ਸਰਵੇ ਕੀਤੇ ਜਾਂਦੇ ਹਨ ਤਾਂ ਜੋ ਇਸ ਬਾਰੇ ਜਾਣਕਾਰੀ ਮਿਲੇ ਕਿ ਸਾਮਾਨ ਦੀ ਸਹੀ ਵੇਚ ਕੀਤੀ ਗਈ ਹੈ ਕਿਉਂਕਿ ਕਈ ਵਾਰ ਵਿਭਾਗ ਨੂੰ ਕਰ ਚੋਰੀ ਦੀ ਵੀ ਸ਼ੰਕਾ ਰਹਿੰਦੀ ਹੈ ਜਿਸ ਕਾਰਨ ਇਸ ਤਰ੍ਹਾਂ ਦੇ ਛਾਪੇ ਮਾਰੇ ਜਾਂਦੇ ਹਨ। ਵਿਭਾਗ ਵਲੋਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਸਾਮਾਨ ਦੀ ਖ਼ਰੀਦ ਕਰਨ ਮੌਕੇ ਆਪਣਾ ਬਿੱਲ ਜ਼ਰੂਰ ਪ੍ਰਾਪਤ ਕਰਨ। ਜੀ. ਐੱਸ. ਟੀ. ਵਲੋਂ ਕੀਤੀ ਗਈ ਇਸ ਕਾਰਵਾਈ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ ਪਰ ਵਿਭਾਗ ਵਲੋਂ ਸ਼ੰਕਾ ਸਹੀ ਪਾਈ ਜਾਂਦੀ ਹੈ ਤਾਂ ਵਿਭਾਗ ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਪਿਛਲੀ ਖ਼ਬਰ ਕੁਲਬੀਰ ਸਿੰਘ ਹਾਕੀ ਪੰਜਾਬ ਦੇ ਚੀਫ਼ ਐਗਜੀਕਿਊਟਿਵ ਅਫ਼ਸਰ ਨਿਯੁਕਤ ਅਗਲੀ ਖ਼ਬਰ ਗੁਰਦੁਆਰਾ ਨਿਰਮਲ ਕੁਟੀਆ ਵਿਖੇ ਸੰਗਰਾਂਦ ਸੰਬੰਧੀ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।