08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹਲਕਾ ਸ਼ਾਹਕੋਟ ਦੇ ਮੁੱਢਲੇ ਤੇ ਸੀਨੀਅਰ ਆਗੂਆਂ ਵਲੋਂ ‘ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ’ ਨਾਲ ਮੁਲਾਕਾਤ ਹਲਕੇ ਦੇ ਵਿਕਾਸ ਅਤੇ ਸਿਆਸੀ ਸਰਗਰਮੀਆਂ ਦੀ ਹੋਈ ਚਰਚਾ : ਬੀਬੀ ਕਾਕੜ, ਸੀਚੇਵਾਲ, ਸਾਬ ਚਤਰੱਥ, ਚੱਠਾ, ਜਲਾਲਪੁਰੀ

ਲੋਹੀਆਂ ਖਾਸ, 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਬਾਂਸਲ)-ਹਲਕਾ ਸ਼ਾਹਕੋਟ ’ਚ ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਦੌਰਾਨ ਹਲਕਾ ਸ਼ਾਹਕੋਟ ਦੇ ਮੁੱਢਲੇ ਅਤੇ ਸੀਨੀਅਰ ‘ਆਪ ਆਗੂਆਂ’ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ.

ਅਜੀਤ ਡੈਸਕ 08-09-2026
ਲੋਹੀਆਂ ਖਾਸ, 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਬਾਂਸਲ)-ਹਲਕਾ ਸ਼ਾਹਕੋਟ ’ਚ ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਦੌਰਾਨ ਹਲਕਾ ਸ਼ਾਹਕੋਟ ਦੇ ਮੁੱਢਲੇ ਅਤੇ ਸੀਨੀਅਰ ‘ਆਪ ਆਗੂਆਂ’ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਹੈ| ਹਲਕਾ ਸ਼ਾਹਕੋਟ ਤੋਂ ਇੱਕ ਵਫ਼ਦ ਦੇ ਰੂਪ ’ਚ ਗਏ ਆਗੂਆਂ ’ਚ ਇੰਫੋਟੈੱਕ ਪੰਜਾਬ ਦੇ ਡਾਇਰੈਕਟਰ ਅਤੇ ਆਮ ਆਦਮੀ ਪਾਰਟੀ (ਇਸਤਰੀ ਵਿੰਗ) ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਮਾਰਕੀਟ ਕਮੇਟੀ ਲੋਹੀਆਂ ਦੇ ਸਾ. ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਕੌਂਸਲਰ ਲੋਹੀਆਂ, ਮਾਰਕੀਟ ਕਮੇਟੀ ਮਹਿਤਪੁਰ ਦੇ ਸਾ. ਚੇਅਰਮੈਨ ਬਲਕਾਰ ਸਿੰਘ ਚੱਠਾ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ, ਸਾ. ਪ੍ਰਧਾਨ ਰਜਿੰਦਰ ਸਿੰਘ ਅਤੇ ਲੋਹੀਆਂ ਆਪ ਦੇ ਸਾਬਕਾ ਸ਼ਹਿਰੀ ਪ੍ਰਧਾਨ ਡਾ. ਹਰਜੀਤ ਸਿੰਘ ਭੰਗੂ ਸ਼ਾਮਿਲ ਸਨ| ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮੁੱਚੇ ਹਲਕਾ ਸ਼ਾਹਕੋਟ ਦੀਆਂ ਸਮੱਸਿਆਵਾਂ ਅਤੇ ਜ਼ਰੂਰੀ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਓ.ਐੱਸ.ਡੀ. ਘੁੰਮਣ ਨੂੰ ਜਾਣੂੰ ਕਰਵਾਇਆ ਹੈ ਅਤੇ ਉਨ੍ਹਾਂ ਦੇ ਹੱਲ ਲਈ ਜਲਦੀ ਕਦਮ ਚੁੱਕੇ ਜਾਣ ਦੀਆਂ ਬੇਨਤੀਆਂ ਵੀ ਕੀਤੀਆਂ ਹਨ| ਉਨ੍ਹਾਂ ਨੇ ਕਿਹਾ ਕਿ ਓ.ਐੱਸ.ਡੀ. ਘੁੰਮਣ ਨਾਲ ਹਲਕਾ ਸ਼ਾਹਕੋਟ ਦੇ ਮੌਜੂਦਾ ਸਿਆਸੀ ਹਾਲਤਾਂ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ ਹੈ ਅਤੇ ਹਲਕਾ ਸ਼ਾਹਕੋਟ ਦਾ ਨਵਾਂ ਇੰਚਾਰਜ ਥਾਪਣ ਮੌਕੇ 2013-14 ਤੋਂ ਲਗਾਤਾਰ ਦਿਨ ਰਾਤ ਕੰਮ ਕਰਨ ਵਾਲੇ ਇਨ੍ਹਾਂ ਆਗੂਆਂ ਨੂੰ ਧਿਆਨ ’ਚ ਰੱਖਣ ਦੀ ਬੇਨਤੀ ਵੀ ਇੱਕਮੁੱਠਤਾ ਨਾਲ ਕੀਤੀ ਗਈ ਹੈ| ਸਮੂਹ ਆਗੂਆਂ ਨੇ ਕਿਹਾ ਕਿ ਸੀਨੀਅਰ ਆਗੂਆਂ ਨੇ ਵਿਸ਼ਵਾਸ ਦੁਆਇਆ ਹੈ ਕਿ ਪਾਰਟੀ ਬਹੁਤ ਹੀ ਸੋਚ ਵੀਚਾਰ ਕੇ ਫੈਸਲਾ ਲਵੇਗੀ ਅਤੇ ਜਿੱਤ ਦਰਜ ਕਰਨ ਵਾਲੇ ਆਗੂ ਨੂੰ ਹੀ ਸ਼ਾਹਕੋਟ ਦੀ ਵਾਗਡੋਰ ਫੜਾਵੇਗੀ| ਉਨ੍ਹਾਂ ਇੱਕ ਆਵਾਜ਼ ਹੁੰਦਿਆਂ ਕਿਹਾ ਕਿ ਪਾਰਟੀ ਵੱਲੋਂ ਹਲਕੇ ’ਚੋਂ ਦਿੱਤੇ ਜਾਣ ਵਾਲੇ ਨਵੇਂ ਆਗੂ ਦੀ ਜਿੱਤ ਲਈ ਅਸੀਂ ਸਾਰੇ ਦਿਨ ਰਾਤ ਇੱਕ ਕਰ ਦਿਆਂਗੇ, ਤਾਂ ਕਿ ਪਹਿਲੀਵਾਰ ਸ਼ਾਹਕੋਟ ਦੀ ਸੀਟ ਨੂੰ ‘ਆਪ’ ਦੀ ਝੋਲੀ ’ਚ ਪਾਇਆ ਜਾ ਸਕੇ|
ਪਿਛਲੀ ਖ਼ਬਰ ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਕਮਿਸ਼ਨਰ,... (Ã ਸਫਾ 5 ਦੀ ਬਾਕੀ Æ) ਅਗਲੀ ਖ਼ਬਰ ਫਰੀਦਪੁਰ ’ਚ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਦਾ ਜੋੜ ਮੇਲਾ ਮਨਾਇਆ ਅਜਿਹੇ ਪੁਰਾਤਨ ਸੂਫ਼ੀ ਦਰਬਾਰਾਂ ਦੇ ਮੇਲੇ ਸਾਡੀ ਆਪਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।