07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਚਿੱਟੀ ਵੇਂਈਂ ਸਬੰਧੀ ‘ਮੋਰਚੇ’ ਦਾ ‘ਸੰਘਰਸ਼ੀ ਕਾਰਵਾਂ’ ਅੱਜ ਜਲੰਧਰ ’ਚ ਲੜੇਗਾ ‘ਆਰ ਪਾਰ ਦੀ ਲੜਾਈ’-ਪ੍ਰਧਾਨ ਮੁਰੀਦਵਾਲ, ਜਥੇ. ਖੋਸਾ, ਅਲੀਵਾਲ

ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ, ਮਲਸੀਆਂ ਅਤੇ ਜਲੰਧਰ ਤੱਕ ਦੇ ‘ਚਿੱਟੀ ਵੇਂਈ ਦੇ ਕੰਢੇ’ ’ਤੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਧ ਕਰਦੀ ਆ ਰਹੀ ‘ਚਿੱਟੀ ਵੇਂਈ ਮੋਰਚਾ ਕਮੇਟੀ, ਜਿਲ੍ਹਾ ਜਲੰਧਰ’ ਦਾ ‘ਸੰਘਰਸ਼ੀ ਕਾਰਵਾਂ’ ਅੱਜ 7 ਸਤੰਬਰ ਨੂੰ ਜਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਥੇ ਧਰਨਾ ਲਗਾਏਗਾ, ਉਥੇ ਚਿੱਟੀ ਵੇਂਈ ਵਿੱਚ ਪੈ ਰਹੇ ਗੰਦੇ ’ਤੇ ਕੈਮੀਕਲ ਵਾਲੇ ਪਾਣੀ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਦੇ ਕੇ ‘ਆਰ ਪਾਰ ਦੀ ਲੜਾਈ’ ਦਾ ਆਗ਼ਾਜ਼ ਵੀ ਕਰੇਗਾ, ਇਨ੍ਹਾਂ ਸ਼ਬਦਾਂ ਦਾ ਵੱਖ ਵੱਖ ਪਿੰਡਾਂ ’ਚ ਮੀਟਿੰਗਾਂ ਕਰਨ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਅਜੈਪਾਲ ਸਿੰਘ ਮੁਰੀਦਵਾਲ, ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਵੱਲੋਂ ਕੀਤਾ ਗਿਆ| ਸੰਸਥਾ ਦੀਆਂ ਵੱਖ ਵੱਖ ਟੀਮਾਂ ਵੱਲੋਂ ਗਿੱਦੜ ਪਿੰਡੀ, ਮੰਡਾਲਾ, ਨਸੀਰਪੁਰ, ਨਵਾਂ ਪਿੰਡ ਦੋਨੇਵਾਲ, ਫੁੱਲ, ਟੁਰਨਾ, ਮੁੰਡੀ ਚੋਹਲੀਆਂ, ਮੇਦਾ, ਈਸੇਵਾਲ, ਬਾਦਸ਼ਾਹਪੁਰ, ਨਿਮਾਜੀਪੁਰ, ਖਾਨਪੁਰ, ਮੁਰੀਦਵਾਲ, ਈਨੋਵਾਲ, ਖਾਨਪੁਰ ਆਦਿ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ ਉਪਰੰਤ ਜਾਣਕਾਰੀ ਦਿੰਦਿਆਂ ਬਾਬਾ ਮੋਹਣ ਸਿੰਘ ਨੱਲ੍ਹ, ਜਰਨੈਲ ਸਿੰਘ ਟੁਰਨਾ ਖਾਲੇਵਾਲ, ਆਤਮਾ ਸਿੰਘ ਸੌਂਦ ਜਲਾਲਪੁਰ ਕਲਾਂ, ਸਰਬਜੀਤ ਸਿੰਘ ਸਰਪੰਚ ਰਾਈਵਾਲ ਨੇ ਕਿਹਾ ਕਿ ਸਾਰੇ ਪਿੰਡਾਂ ਨੂੰ ਆਪਣੇ ਗੰਦੇ ਤੇ ਪ੍ਰਦੂਸ਼ਿਤ ਪਾਣੀ ਨਾਲ ਪ੍ਰਭਾਵਿਤ ਕਰਦੀ ਚਿੱਟੀ ਵੇਂਈ ਦੇ ਕੰਢੇ ’ਤੇ ਵਸਦੇ ਸਾਰੇ ਪਿੰਡਾਂ ਦੇ ਦੁੱਖੀ ਲੋਕਾਂ ਨੇ ਆਪ ਮੁਹਾਰੇ ਆਪੋ ਆਪਣੇ ਪਿੰਡਾਂ ’ਚ ਮੀਟਿੰਗਾਂ ਕਰਵਾਈਆਂ ਹਨ, ਜਿਨ੍ਹਾਂ ਵੱਲੋਂ ਅੱਜ ਦੇ ਮੰਗ ਪੱਤਰ ਅਤੇ ਧਰਨੇ ’ਚ ਸ਼ਾਮਲ ਹੋਣ ਲਈ ਪੂਰਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ| ਇਸ ਮੌਕੇ ਦਿਲਬਾਗ ਸਿੰਘ ਰਾਈਵਾਲ, ਜਸਵਿੰਦਰ ਸਿੰਘ ਜਲਾਲਪੁਰ ਕਲਾਂ, ਕਵੀਸ਼ਰ ਭਾਈ ਜਗਤਾਰ ਸਿੰਘ ਨੱਲ੍ਹ, ਗੁਰਮੇਲ ਸਿੰਘ, ਬਲਜੀਤ ਸਿੰਘ ਮਾਲੂਪੁਰ, ਫੁੱਮਣ ਸਿੰਘ ਖਾਲੇਵਾਲ, ਸੰਤੋਖ ਸਿੰਘ ਸਾ. ਸਰਪੰਚ, ਤਰਸੇਮ ਸਿੰਘ ਕੋਮਲ ਜਲਾਲਪੁਰ ਕਲਾਂ, ਬਲਕਾਰ ਸਿੰਘ ਜਲਾਲਪੁਰ ਖੁਰਦ, ਦਿਲਪ੍ਰੀਤ ਸਿੰਘ ਕੰਗ ਰਾਈਵਾਲ, ਸਰਪੰਚ ਅਵਤਾਰ ਸਿੰਘ ਨਵਾਂ ਪਿੰਡ ਦੋਨੇਵਾਲ, ਸੁਖਵਿੰਦਰ ਸਿੰਘ ਲਾਡੀ ਸਰਪੰਚ ਪਿੰਡ ਘੁੱਦੂਵਾਲ, ਜੋਗਾ ਸਿੰਘ ਸਾਬਕਾ ਸਰਪੰਚ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਪ੍ਰਧਾਨ ਰਣਜੀਤ ਸਿੰਘ ਅਲੀਵਾਲ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ ਮਾਹਲਾਂ, ਦਰਸ਼ਨ ਸਿੰਘ ਸਰਪੰਚ ਟੁਰਨਾ, ਗੁਰਮੀਤ ਸਿੰਘ ਸਾਬਕਾ ਸਰਪੰਚ ਮੁਰੀਦਵਾਲ, ਸੁਖਵਿੰਦਰ ਸਿੰਘ ਪੰਚ, ਬਗੀਚਾ ਸਿੰਘ ਪਿਆਰਾ ਸਿੰਘ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਿੰਡ ਵਾਸੀ ਹਾਜ਼ਰ ਸਨ|

ਅਜੀਤ ਡੈਸਕ 07-09-2026

ਪਿਛਲੀ ਖ਼ਬਰ ਆਦਮਪੁਰ ’ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਮੁਲਾਜ਼ਮ ਬਣ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਧਮਕਾਇਆ-ਰੈਸਟੋਰੈਂਟ ਮਾਲਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।