31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਤਿਆਰੀਆਂ ਤੇਜ਼ ਦਾਦੂਵਾਲ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ ਦੀ ਹੋਈ ਵਿਸ਼ੇਸ਼ ਮੀਟਿੰਗ

ਆਦਮਪੁਰ 30 ਅਗਸਤ (ਹਰਪ੍ਰੀਤ ਸਿੰਘ) -ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਲੀਡਰਸ਼ਿਪ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਮੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਧਾਨ ਸਭਾ ਹਲਕਾ ਆਦਮਪੁਰ ਦੇ ਅਕਾਲੀ ਆਗੂਆਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਅਜੀਤ ਡੈਸਕ 31-08-2026
ਆਦਮਪੁਰ 30 ਅਗਸਤ (ਹਰਪ੍ਰੀਤ ਸਿੰਘ) -ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਲੀਡਰਸ਼ਿਪ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਮੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਧਾਨ ਸਭਾ ਹਲਕਾ ਆਦਮਪੁਰ ਦੇ ਅਕਾਲੀ ਆਗੂਆਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਪਹਿਰੇਦਾਰੀ ਕਰਦਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਪੰਥਕ ਸੋਚ ਵਾਲੀ ਅਗਵਾਈ ਨੂੰ ਮੁੜ ਸੂਬੇ ਦੀ ਸੇਵਾ ਦਾ ਮੌਕਾ ਦੇਣ ਲਈ ਤਿਆਰ ਹਨ । ਚੋਣ ਰਣਨੀਤੀ: ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰੇਕ ਹਲਕੇ ਵਿਚ ਪਾਰਟੀ ਢਾਂਚੇ ਨੂੰ ਹੋਰ ਸਰਗਰਮ ਕਰਨ ਅਤੇ ਘਰ-ਘਰ ਪ੍ਰਚਾਰ ਕਰਨ ਦੀ ਰੂਪ-ਰੇਖਾ ਉਲੀਕੀ ਗਈ, ਜਨਤਕ ਮੁੱਦਿਆਂ ‘ਤੇ ਘੇਰਾਬੰਦੀ: ਪੰਜਾਬ ਦੇ ਮੌਜੂਦਾ ਆਰਥਿਕ, ਕਿਸਾਨੀ ਅਤੇ ਸਮਾਜਿਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਣ ਦਾ ਅਹਿਦ ਲਿਆ ਗਿਆ। ਸਮਾਪਤੀ ਉਪਰੰਤ ਪਾਰਟੀ ਵੱਲੋ ਆਦਮਪੁਰ ਦੇ ਨੌਜਵਾਨ ਆਗੂ ਪ੍ਰਭਜੋਤ ਸਿੰਘ ਨੂੰ ਐਸੀ. ਸੀ, ਵਿੰਗ ਦੋਆਬਾ ਜੋਨ ਯੂਥ ਵਿੰਗ ਸੰਗਠਨ ਸਕੱਤਰ ਲਗਾਉਣ ਲਗਾਉਣ ’ਤੇ ਪਾਰਟੀ ਆਗੂਆਂ ਵਲੋਂ ਪ੍ਰਭਜੋਤ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਦਾਦੂਵਾਲ, ਹਰਿੰਦਰ ਸਿੰਘ ਢੀਂਡਸਾ ਇੰਚਾਰਜ ਹਲਕਾ ਉੱਤਰੀ, ਗੁਰਦਿਆਲ ਸਿੰਘ ਨਿੱਝਰ, ਜਥੇਦਾਰ ਮਨੋਹਰ ਸਿੰਘ, ਕੁਲਵਿੰਦਰ ਸਿੰਘ ਟੋਨੀ ਪ੍ਰਧਾਨ ਬੀ,ਸੀ ਵਿੰਗ, ਗੁਰਦਿਆਲ ਸਿੰਘ ਕਾਲਰਾ, ਕੁਲਵੰਤ ਸਿੰਘ ਧੀਰੋਵਾਲ, ਧਰਮਪਾਲ ਲੇਸੜੀਵਾਲ, ਹਰਬਲਿੰਦਰ ਸਿੰਘ ਬੁਲੀਨਾ, ਪਰਮਜੀਤ ਸਿੰਘ ਕੋਟਲੀ, ਕੁਲਦੀਪ ਸਿੰਘ ਖੁਰਦਪੁਰ, ਗੁਰਮੇਲ ਸਿੰਘ, ਦਲਜੀਤ ਸਿੰਘ ਭੱਟੀ, ਤੀਰਥ ਸਿੰਘ, ਦਲਵੀਰ ਸਿੰਘ ਖੋਜਕੀਪੁਰ, ਬਲਦੇਵ ਸਿੰਘ ਪੰਡੋਰੀ, ਅੰਮ੍ਰਿਤ ਪਾਲ ਸਿੰਘ ਨੰਗਲ ਫੀਦਾ, ਪ੍ਰਭਜੋਤ ਸਿੰਘ ਨਿਰੰਕਾਰ ਸਿੰਘ, ਸੁੱਖੀ ਪੰਡੋਰੀ ਨਿੱਝਰਾਂ ਅਕਾਲੀ ਆਗੂ ਹਾਜ਼ਰ ਹੋਏ।
ਪਿਛਲੀ ਖ਼ਬਰ 10 ਸਾਲ ਤੋਂ ਉਪਰ ‘ ਸਵੱਛ ਭਾਰਤ ਮਿਸ਼ਨ ’ ਦਾ ‘ ਮਾਨਚੈਸਟਰ ਆਫ਼ ਪੰਜਾਬ ’ ਗੁਰਾਇਆ ’ ਤੇ ਨਹੀਂ ਅਸਰ ਥਾਂ-ਥਾਂ ਲੱਗੇ ਕੂੜੇ... ਅਗਲੀ ਖ਼ਬਰ ਸੋਸ਼ਲ ਮੀਡੀਆ ਵਿਸ਼ਲੇਸ਼ਣ ਨਾਲ ਸਾਈਬਰ ਜਾਂਚ ਨੂੰ ਮਿਲੇਗੀ ਨਵੀਂ ਦਿਸ਼ਾ - ਧਨਪ੍ਰੀਤ ਕੌਰ ‘ਆਈ 4 ਸੀ’ ਦੇ ਸਹਿਯੋਗ ਨਾਲ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।