31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

26ਵਾਂ SCO ਸੰਮੇਲਨ ਅੱਜ ਤੋਂ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਕਰਨਗੇ ਭਾਰਤ ਦੀ ਨੁਮਾਇੰਦਗੀ

ਬਿਸ਼ਕੇਕ, 31 ਅਗਸਤ- 26ਵਾਂ ਐਸ.ਸੀ.ਓ. ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਬਿਸ਼ਕੇਕ ਵਿਚ ਹੋਵੇਗਾ। ਕਿਰਗਿਸਤਾਨ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਦੀ ਪ੍ਰਧਾਨਗੀ ਸਾਦਿਰ ਜਾਪਾਰੋਵ ਕਰਨਗੇ।

ਅਜੀਤ ਡੈਸਕ 31-08-2026

ਬਿਸ਼ਕੇਕ, 31 ਅਗਸਤ- 26ਵਾਂ ਐਸ.ਸੀ.ਓ. ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਬਿਸ਼ਕੇਕ ਵਿਚ ਹੋਵੇਗਾ। ਕਿਰਗਿਸਤਾਨ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਦੀ ਪ੍ਰਧਾਨਗੀ ਸਾਦਿਰ ਜਾਪਾਰੋਵ ਕਰਨਗੇ। ਇਹ ਸੰਮੇਲਨ ਐਸ.ਸੀ.ਓ. ਦੀ 25ਵੀਂ ਵਰ੍ਹੇਗੰਢ ਮੌਕੇ ਆਯੋਜਿਤ ਕੀਤਾ ਜਾ ਰਿਹਾ ਹੈ।ਪ੍ਰਧਾਨ ਮੰਤਰੀ ਮੋਦੀ ਇਸ ਸੰਮੇਲਨ ’ਚ ਹਿੱਸਾ ਲੈਣ ਲਈ ਕਿਗਿਸਤਾਨ ਪੁੱਜ ਗਏ ਹਨ।

ਇਸ ਸਾਲ ਦਾ ਥੀਮ "ਟਿਕਾਊ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਇਕੱਠੇ ਅੱਗੇ ਵਧਣਾ" ਹੈ। ਭਾਰਤ, ਚੀਨ, ਰੂਸ, ਪਾਕਿਸਤਾਨ ਅਤੇ ਈਰਾਨ ਸਮੇਤ 10 ਮੈਂਬਰ ਦੇਸ਼ਾਂ ਦੇ ਨੇਤਾ ਇਸ ਸੰਮੇਲਨ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਭਾਰਤ ਦੀ ਨੁਮਾਇੰਦਗੀ ਕਰਨਗੇ।

ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਵਿਚ ਸ਼ਾਮਿਲ ਹੋਣ ਲਈ ਉਜ਼ਬੇਕਿਸਤਾਨ ਦੀ ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਐਤਵਾਰ ਸ਼ਾਮ ਨੂੰ ਕਿਰਗਿਸਤਾਨ ਲਈ ਰਵਾਨਾ ਹੋਏ।

ਭਾਰਤ ਅਤੇ ਪਾਕਿਸਤਾਨ 2017 ਵਿਚ ਇਸ ਦੇ ਪੂਰਨ ਤੌਰ ’ਤੇ ਮੈਂਬਰ ਬਣੇ। ਈਰਾਨ 2023 ਵਿਚ ਅਤੇ ਬੇਲਾਰੂਸ 2024 ਵਿਚ ਇਸ ਵਿਚ ਸ਼ਾਮਿਲ ਹੋਏ। ਸੰਮੇਲਨ ਦੌਰਾਨ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਮੁਲਾਕਾਤ ਕਰਨਗੇ।

ਪਿਛਲੀ ਖ਼ਬਰ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 31ਵੀ ਬਰਸੀ ਸ਼ਰਧਾ ਉਤਸ਼ਾਹ ਸਹਿਤ ਮਨਾਈ ਅਗਲੀ ਖ਼ਬਰ ਗਾਇਕ ਅੰਕਿਤ ਬਾਲੀਆਂ ਦੇ ਕਤਲ ’ਚ ਸ਼ਾਮਿਲ ਦੋ ਸ਼ੂਟਰ ਪੁਲਿਸ ਮੁਕਾਬਲੇ ’ਚ ਢੇਰ