27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਸ਼ਾਨੋ - ਸ਼ੌਕਤ ਨਾਲ ਸਮਾਪਤ

ਜਲੰਧਰ, 26 ਅਗਸਤ (ਡਾ ਜਤਿੰਦਰ ਸਾਬੀ) ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵਲੋਂ 20 ਅਗਸਤ ਤੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਤਹਿਤ ਕਰਾਟੇ ਮੁਕਾਬਲੇ ਅੱਜ ਪੂਰੇ ਉਤਸ਼ਾਹ, ਖੇਡ ਭਾਵਨਾ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ। ਪੰਜਵੇਂ ਦਿਨ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਦੇਖ-ਰੇਖ ਕਨਵੀਨਰ ਮੁੱਖ ਅਧਿਆਪਕਾ ਮੁਕਤਾ ਮਨੀ ਵੱਲੋਂ ਕੀਤੀ ਗਈ ।

ਅਜੀਤ ਡੈਸਕ 27-08-2026
ਜਲੰਧਰ, 26 ਅਗਸਤ (ਡਾ ਜਤਿੰਦਰ ਸਾਬੀ) ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵਲੋਂ 20 ਅਗਸਤ ਤੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਤਹਿਤ ਕਰਾਟੇ ਮੁਕਾਬਲੇ ਅੱਜ ਪੂਰੇ ਉਤਸ਼ਾਹ, ਖੇਡ ਭਾਵਨਾ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ। ਪੰਜਵੇਂ ਦਿਨ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਦੇਖ-ਰੇਖ ਕਨਵੀਨਰ ਮੁੱਖ ਅਧਿਆਪਕਾ ਮੁਕਤਾ ਮਨੀ ਵੱਲੋਂ ਕੀਤੀ ਗਈ । ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਕਰਵਾਏ ਗਏ ਮੈਡਲ ਅਤੇ ਸਰਟੀਫਿਕੇਟ ਵੰਡ ਸਮਾਰੋਹ ਵਿੱਚ ਬਲਾਕ ਨੋਡਲ ਅਫ਼ਸਰ ਈਸਟ-4 ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਯੋਗੇਸ਼ ਕੁਮਾਰ ਅਤੇ ਲੈਕਚਰਾਰ ਸਰੀਰਕ ਸਿੱਖਿਆ ਅਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਕਰਾਟੇ ਮੁਕਾਬਲਿਆਂ ਨੂੰ ਸੁਚੱਜੇ, ਨਿਰਪੱਖ ਅਤੇ ਅਨੁਸ਼ਾਸਨਬੱਧ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਰੈਫਰੀ ਅਤੇ ਸਹਾਇਕ ਕਨਵੀਨਰ ਵਜੋਂ ਨਿਖਿਲ ਹੰਸ ਡੀ.ਪੀ.ਈ., ਰਾਜੇਸ਼ ਕੁਮਾਰ ਸ਼ਰਮਾ ਅਤੇ ਅਜੇ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸੁਲਿੰਦਰ ਸਿੰਘ, ਸੰਦੀਪ, ਸਰਬਜੀਤ ਕੌਰ, ਪ੍ਰਭਜੋਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ ਅਤੇ ਸਤਵਿੰਦਰ ਕੌਰ ਸਮੇਤ ਅਧਿਆਪਕ, ਖੇਡ ਅਧਿਕਾਰੀ, ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ । ਅੱਜ ਦੇ ਕਰਾਟੇ ਮੁਕਾਬਲਿਆਂ ਦੇ ਨਤੀਜੇ ਇਸ ਤਰਾਂ ਰਹੇ । ਅੰਡਰ-14 ਲੜਕੀਆਂ, -30 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਤਿਭਾ ਡੋਗਰ, ਦੂਜਾ ਸਥਾਨ ਅਨਿਕਾ ਸ਼ਰਮਾ,ਤੀਜਾ ਸਥਾਨ ਬਦਰਾ ਰਾਣੀ, ਅਤੇ ਸਨੇਹਾ, ਨੇ ਹਾਸਲ ਕੀਤਾ। ਅੰਡਰ-17 ਲੜਕੀਆਂ, -36 ਕਿਲੋ ਭਾਰ ਵਰਗ ਪਹਿਲਾ ਸਥਾਨ ਸਵਾਸਤਿਕ ਗੁਪਤਾ ਨੇ, ਦੂਜਾ ਸਥਾਨ ਲਕਸ਼ਮੀ, ਨੇ ਅਤੇ ਤੀਜਾ ਸਥਾਨ ਦਿਪਿਕਾ ਅਤੇ ਈਸ਼ਾ ਨੇ ਹਾਸਲ ਕੀਤਾਅੰਡਰ-19 ਲੜਕੀਆਂ, -48 ਕਿਲੋ ਭਾਰ ਵਰਗ ਪਹਿਲਾ ਸਥਾਨ ਯੁਵਿਕਾ, ਦੂਜਾ ਸਥਾਨ ਬਿਊਟੀ ਨੇ ਅਤੇ ਤੀਜਾ ਸਥਾਨ ਕੋਮਲ ਕੌਸ਼ਕ ਅਤੇ ਹਰਪ੍ਰੀਤ ਨੇ ਪ੍ਰਾਪਤ ਕੀਤਾ । ਅੰਡਰ-14 ਲੜਕੇ, -25 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਮੁਹੰਮਦ ਅਰਮਾਨ ਨੇ, ਦੂਜਾ ਸਥਾਨ ਅਨੀਕੇਸ਼ ਕੁਮਾਰ, ਨੇ ਅਤੇ ਤੀਜਾ ਸਥਾਨ ਮਾਨਵ ਕੁਮਾਰ ਅਤੇ ਧਨਵੀਰ ਸਿੰਘ ਨੇ ਹਾਸਲ ਕੀਤਾ । ਅੰਡਰ-14 ਲੜਕੇ, -30 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਨਿਤਿਸ਼, ਨੇ, ਦੂਜਾ ਸਥਾਨ ਵਿਰਾਜ ਨੇ ਅਤੇ ਤੀਜਾ ਸਥਾਨ ਵਿਰਾਟ ਬਹਿਲ ਅਤੇ ਸਿਮਰਪ੍ਰੀਤ ਨੇ ਪ੍ਰਾਪਤ ਕੀਤਾ।
ਪਿਛਲੀ ਖ਼ਬਰ ‘ ਕਾਊਂਟਡਾਊਨ ’..... ਜਿਮਖਾਨਾ ਕਲੱਬ ਚੋਣਾਂ ’ ਚ ਮਹਿਜ਼ ਤਿੰਨ ਦਿਨ ਬਾਕੀ - ਚੋਣ ਪ੍ਰਚਾਰ ਸਿਖ਼ਰ ’ ਤੇ ਅਚੀਵਰਜ਼ ਗਰੁੱਪ... ਅਗਲੀ ਖ਼ਬਰ ਜੇ . ਪੀ . ਨਗਰ ਤੋਂ ਲੈ ਕੇ ਟਰਾਂਸਪੋਰਟ ਨਗਰ ਤੱਕ ਹਟਾਏ ਕਬਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।